Site icon SMZ NEWS

ਜਿੱਥੇ ਹੋਏ ਸੀ ਮਿਜਾਇਲ ਹਮਲੇ ਪ੍ਰਤਾਪ ਬਾਜਵਾ ਪਹੁੰਚੇ ਉਸ ਪਿੰਡ ਵਿੱਚ

ਬੀਤੇ 10 ਮਈ ਨੂੰ ਹਲਕਾ ਕਾਦੀਆਂ ਦੇ ਪਿੰਡ ਛਿੱਛਰਾ ਵਿੱਚ ਵੱਡੇ ਪੱਧਰ ਉੱਤੇ ਕਥਿਤ ਤੌਰ ਤੇ ਪਾਕਿਸਤਾਨ ਵੱਲੋਂ ਸੁੱਟੀਆਂ ਹੋਈਆਂ ਮਿਜਾਈਲਾਂ ਡਿੱਗੀਆਂ ਸਨ। ਜਿਨਾਂ ਕਾਰਨ ਕੁਝ ਖੇਤਾਂ ਦਾ ਅਤੇ ਘਰਾਂ ਦਾ ਨੁਕਸਾਨ ਹੋਇਆ ਸੀ। ਖੇਤਾਂ ਵਿੱਚ ਤਾਂ 15-15 ਫੁੱਟ ਡੂੰਘੇ ਟੋਏ ਪੈ ਗਏ ਸਨ। ਇਹਨਾਂ ਹਾਲਾਤਾਂ ਦਾ ਮੌਕਾ ਦੇਖਣ ਲਈ ਅੱਜ ਲੋਕ ਸਭਾ ਦੇ ਸਾਬਕਾ ਐਮਪੀ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਪਿੰਡ ਛਿੱਛਰਾ ਵਿਖੇ ਆਪਣੇ ਸੀਨੀਅਰ ਸਾਥੀਆਂ ਸਮੇਤ ਪੀੜਤ ਪਰਿਵਾਰਾਂ ਤੱਕ ਪਹੁੰਚੇ। ਇਸ ਮੌਕੇ ਉਹਨਾਂ ਨੇ ਘਟਨਾ ਵਾਲੀ ਸਥਾਨ ਤੇ ਪਹੁੰਚ ਕੇ ਖੇਤਾਂ ਵਿੱਚ ਡਿੱਗੀਆਂ ਮਿਜ਼ਾਈਲਾਂ ਤੋਂ ਹੋਏ ਨੁਕਸਾਨ ਦਾ ਵੇਰਵਾ ਲਿਆ।

ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਉਹਨਾਂ ਦੀ ਆਪਣੀ ਵਿਧਾਨ ਸਭਾ ਹਲਕਾ ਦਾ ਇਲਾਕਾ ਹੈ ਅਤੇ ਉਹਨਾਂ ਨੇ ਇੱਥੇ ਆ ਕੇ ਨੁਕਸਾਨ ਦਾ ਜਾਇਜ਼ਾ ਲਿਆ ਹੈ। ਨਾਲ ਹੀ ਪੀੜਿਤ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਨੁਕਸਾਨ ਦਾ ਪੂਰਾ ਵੇਰਵਾ ਤਿਆਰ ਕਰਨ । ਕੱਲ ਉਹ ਅੰਮ੍ਰਿਤਸਰ ਜਾ ਕੇ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਗਿਆ ਤੇ ਉਸ ਤੋਂ ਬਾਅਦ ਉੱਥੇ ਪ੍ਰੈਸ ਕਾਨਫਰੰਸ ਕਰਨਗੇ। ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੱਥੋਂ ਤੱਕ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ, ਹਾਂ ਜੀ ਕੋਈ ਆਪਸ ਸਾਰੀਆਂ ਪਾਰਟੀਆਂ ਅਤੇ ਕਾਂਗਰਸ ਵੀ ਕੇਂਦਰ ਸਰਕਾਰ ਦੇ ਨਾਲ ਖੜੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਅਤੇ ਕਾਂਗਰਸੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਮਾਮਲੇ ਵਿੱਚ ਸਾਰੀ ਸਥਿਤੀ ਬੁਲਾ ਕੇ ਸਪਸ਼ਟ ਕਰਨ ।

 

Exit mobile version