Site icon SMZ NEWS

ਸ਼ਰਾਬ ਕੰਪਨੀ ਨੂੰ ਬਦਨਾਮ ਕਰਨ ਵਾਲਿਆਂ ਦੀ ਖ਼ੈਰ ਨਹੀਂ, CEO ਦੇ ਤੱਥਾਂ ਸਣੇ ਅਹਿਮ ਖੁਲਾਸੇ

ਇੱਕ ਨਿੱਜੀ ਸ਼ਰਾਬ ਕੰਪਨੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਲੁਧਿਆਣਾ ਵਾਸੀ ਰੋਹਨ ਗੋਗਨਾ ਵੱਲੋਂ ਕੰਪਨੀ ‘ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਬਲੈਕਮੇਲ ਕਰਦੇ ਹੋਏ ਕਰੀਬ 20 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ।ਇਸ ਦੇ ਚਲਦਿਆਂ ਅੱਜ ਕੰਪਨੀ ਦੇ ਸੀਈਓ ਡਾ. ਅਸ਼ਵਨੀ ਰਾਮਪਾਲ ਵੱਲੋਂ ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਕਿ ਗਿਆ ਕਿ ਸਾਡੇ ਕਾਇਆ ਬਲੈਂਡਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਦੱਸਿਆ ਕਿ ਰੋਹਨ ਗੋਗਨਾ ਜੋ ਕਿ ਖੁਦ ਨੂੰ ਕਾਂਗਰਸੀ ਲੀਡਰ ਦੱਸਦਾ ਹੈ ਉਸ ਵੱਲੋਂ ਸਮਾਜ ਸੇਵੀ ਕਰੁਨ ਕੌੜਾ ਨੂੰ ਸਾਡੇ ਕੰਪਨੀ ਦੇ ਕੇਸਾਂ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਕਿ ਸ਼੍ਰੀ ਮਾਨ ਕਰੁਨ ਕੌੜਾ ਸਾਡੀ ਕੰਪਨੀ ਦੇ ਸਿਰਫ਼ ਇੱਕ ਸ਼ੇਅਰ ਹੋਲਡਰ ਹਨ, ਇੱਥੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਸਾਡੀ ਕੰਪਨੀ 34 ਸਾਲ ਪੁਰਾਣੀ ਹੈ ਅਤੇ ਸਮਾਜ ਸੇਵੀ ਦੀ ਉਮਰ 40 ਸਾਲ ਹੈ |

ਸੀਈਓ ਡਾ.ਅਸ਼ਵਨੀ ਰਾਮਪਾਲ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਇਹ ਕੰਪਨੀ 34 ਸਾਲ ਪੁਰਾਣੀ ਹੈ ਅਤੇ ਸਾਡੇ ਕੰਪਨੀ ਵੱਲੋਂ 16 ਦੇਸ਼ਾਂ ਵਿੱਚ ਸਾਫ਼-ਸੁਧਰੇ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਲੋਕ ਸਾਡੇ ਨਾਲ ਜੁੜੇ ਹੋਏ ਹਨ ਪਰ ਅਜਿਹੇ ਕੁਝ ਸਿਰੇਫਿਰੇ ਲੋਕ ਸਾਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ, ਜਿਹਨਾਂ ਖਿਲਾਫ਼ ਅਸੀਂ ਮਾਨਹਾਨੀ ਦਾ ਕੇਸ ਕਰ ਚੁੱਕੇ ਹਾਂ। ਰੋਹਨ ਗੋਗਨਾ ਵੱਲੋਂ ਸਾਡੀ ਕੰਪਨੀ ਨੂੰ ਵਾਰ-ਵਾਰ ਬਲੈਕਮੇਲ ਕੀਤਾ ਜਾ ਰਿਹਾ ਹੈ, ਪਰ ਅਸੀਂ ਡਰਨ ਵਾਲੇ ਨਹੀਂ ਹਾਂ।ਅਸੀਂ ਕਾਨੂੰਨੀ ਤਰੀਕੇ ਨਾਲ ਰੋਹਨ ਗੋਗਨਾ ਨੂੰ ਸਬਕ ਸਿਖਾਵਾਂਗੇ।ਇਸ ਸੰਬੰਧੀ ਅਸੀਂ ਲੁਧਿਆਣਾ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ।ਅਸੀਂ ਆਸ ਕਰਦੇ ਹਾਂ ਕਿ ਪ੍ਰਸਾਸ਼ਨ ਸਾਡੀ ਦਿੱਤੀ ਇਸ ਸ਼ਿਕਾਇਤ ‘ਤੇ ਗੌਰ ਕਰਕੇ ਰੋਹਨ ਗੋਗਨਾ ਦੇ ਖਿਲਾਫ਼ ਜਲਦ ਕੋਈ ਕਾਰਵਾਈ ਕਰਾਂਗੇ।

ਇਸ ਮਾਮਲੇ ਸੰਬੰਧੀ ਅਸੀਂ ਅਦਾਲਤ ਦਾ ਰੁਖ ਵੀ ਕਰ ਚੱੁਕੇ ਹਾਂ ਤਾਂ ਜੋ ਕਿ ਸਾਨੂੰ ਇਨਸਾਫ਼ ਮਿਲੇ ਅਤੇ ਅੱਗੇ ਤੋਂ ਕੋਈ ਵੀ ਅਜਿਹਾ ਸ਼ਰਾਰਤੀ ਵਿਅਕਤੀ ਸਾਡੀ ਕੰਪਨੀ ਦਾ ਨਾਮ ਖ਼ਰਾਬ ਕਰਦੇ ਹੋਏ ਸਾਨੂੰ ਡਰਾਏ ਧਮਕਾਏ ਨਾ।

Exit mobile version