Site icon SMZ NEWS

ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ ਦੂਰ ਦੂਰ ਤੱਕ ਫੈਲੀ , ਨੇੜੇ ਤੇੜੇ ਰਿਆਇਸ਼ੀ ਇਲਾਕਾ ਨਾ ਹੋਣ ਕਾਰਨ ਨੁਕਸਾਨ ਹੋਣ ਤੋਂ ਬਚਾਅ, ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਇਆ ਕਾਬੂ

ਕਾਹਨੂੰਵਾਨ ਹਲਕੇ ਵਿੱਚ ਪੈਂਦੇ ਪਿੰਡ ਸਿੰਬਲੀ ਵਿਖੇ ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ ਭੜਕ ਗਈ ਅਤੇ ਦੂਰ ਤੱਕ ਜਾ ਫੈਲੀ । ਗਨੀਮਤ ਰਹੀ ਕਿ ਨੇੜੇ ਕੋਈ ਰਿਹਾਇਸ਼ੀ ਇਲਾਕਾ ਨਹੀਂ ਸੀ ਇਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਪਰ ਅੱਗ ਨੇ ਕਰੀਬ 15 ਏਕੜ ਦੇ ਖੇਤਾਂ ਦੀ ਨਾੜ ਨੂੰ ਚਪੇਟ ਵਿੱਚ ਲੈ ਲਿਆ । ਉੱਥੇ ਹੀ ਅੱਗ ਗੁਜਰਾਂ ਦੇ ਕੁਲ ਤੱਕ ਜਾਣ ਤੋਂ ਪਹਿਲਾਂ ਹੀ ਮੌਕੇ ਤੇ ਪਹੁੰਚੇ ਥਾਣਾ ਭੈਣੀ ਮੀਆਂ ਥਾਂ ਤੇ ਐਸਐਚ ਓ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਨੇ ਇਸ ਤੇ ਕੰਟਰੋਲ ਕਰ ਲਿਆ।
ਉੱਥੇ ਹੀ ਫਾਇਰ ਬ੍ਰਿਗੇਡ ਅਧਿਕਾਰੀਆਂ ਤੇ ਪੁਲਿਸ ਅਧਿਕਾਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ। ਇਸ ਵੇਲੇ ਹਵਾਵਾਂ ਚੱਲ ਰਹੀਆਂ ਹਨ ਇਸ ਕਾਰਨ ਅੱਗ ਫੈਲ ਸਕਦੀ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਰਹਿੰਦ ਬੂੰਦ ਨੂੰ ਅੱਗ ਨਾ ਲਗਾਈ ਜਾਏ ।

Exit mobile version