ਮਜਬੂਤ ਰਾਸ਼ਟਰ ਸੰਗਠਨ ਰਜਿਸਟਰ ਭਾਰਤ ਵੱਲੋਂ ਭਾਰਤੀ ਸੈਨਾ ਨੂੰ ਸਲਾਮ ਵਿਸ਼ੇ ਤੇ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੀ ਅਗਵਾਈ ਕੌਮੀ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਕੀਤੀ । ਭਾਰਤੀ ਫੌਜਾਂ ਸਰਹੱਦਾਂ ਤੇ ਦੇਸ਼ ਦੀ ਖਾਤਰ ਲੜ ਦੀਆਂ ਹਨ ਅਤੇ ਆਪਣੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਨੂੰ ਬਹਾਲ ਰੱਖਣ ਲਈ ਆਪਣੀਆਂ ਜਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦਾ ਝੰਡਾ ਬੁਲੰਦ ਕਰ ਰਹੀਆਂ ਹਨ ਇਹ ਸ਼ਬਦ ਮਜਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਕਹੇ । ਸ੍ਰੀ ਅੰਗੁਰਾਲਾ ਨੇ ਕਿਹਾ ਕਿ ਮਜਬੂਤ ਰਾਸ਼ਟਰ ਸੰਗਠਨ ਸੰਗਠਨ ਜੋ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਨ੍ਹਾਂ ਵੱਲੋਂ ਭਾਰਤੀ ਸੈਨਾ ਦੇ ਹੌਂਸਲੇ ਬੁਲੰਦ ਕਰਨ ਦੇ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਅਤੇ ਭਾਰਤੀ ਸੈਨਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ 140 ਕਰੋੜ ਤੋਂ ਵੱਧ ਭਾਰਤੀ ਲੋਕ ਤੁਹਾਡੇ ਨਾਲ ਖੜੇ ਹਨ ਅਤੇ ਤੁਸੀਂ ਦੁਸ਼ਮਣ ਦਾ ਜਵਾਬ ਡੱਟ ਕੇ ਦਿਓ ਸਾਰਾ ਦੇਸ਼ ਤੁਹਾਡੇ ਨਾਲ ਖੜਾ ਹੈ। ਇਸ ਮੌਕੇ ਸ਼੍ਰੀ ਜੋਗਿੰਦਰ ਮਰਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੁਲਿਸ ਪ੍ਰਸ਼ਾਸਨ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਇਨ ਬਿਨ ਪਾਲਣ ਕਰਨ ਉਹਦੇ ਵਿੱਚ ਹੀ ਲੋਕਾਂ ਦਾ ਭਲਾ ਹੈ ਅਤੇ ਦੇਸ਼ ਦਾ ਭਲਾ ਹੈ। ਇਸ ਮੌਕੇ ਬੋਲਦਿਆਂ ਇਸ਼ੂ ਰਾਂਚਲ ਨੇ ਕਿਹਾ ਕਿ ਜੇਕਰ ਹੁਣ ਕਿਸੇ ਕਿਸਮ ਦੀ ਦੇਸ਼ ਨੂੰ ਜੰਗ ਲੜਨੀ ਪਈ ਤਾਂ ਸਾਡਾ ਦੇਸ਼ ਸ਼ਾਨ ਨਾਲ ਜਿੱਤੇਗਾ ਇਹ ਸਾਨੂੰ ਆਪਣੀ ਭਾਰਤ ਦੀ ਫੌਜ ਤੇ ਮਾਣ ਵੀ ਹੈ ਵਿਸ਼ਵਾਸ ਵੀ ਹੈ । ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਭਾਰਤੀ ਫੌਜ ਦਾ ਮਨੋਬਲ ਵਧਾਈਏ ਅਤੇ ਆਪਸ ਵਿੱਚ ਮਿਲ ਜੁਲ ਕੇ ਰਹੀਏ।
ਮਜ਼ਬੂਤ ਰਾਸ਼ਟਰ ਸੰਗਠਨ ਵਲੋ” ਭਾਰਤੀ ਸੈਨਾ ਨੂੰ ਸਲਾਮ ਪ੍ਰੋਗਰਾਮ ਸਫਲਤਾਪੂਰਵਕ ਸਪੰਨ

Comment here