News

ਗੁਰਦਾਸਪੁਰ ਦੇ ਭਗਵਾਨ ਪਰਸ਼ੂਰਾਮ ਚੌਂਕ ਦੇ ਨਜ਼ਦੀਕ ਕਾਹਨੂੰਵਾਨ ਚੌਂਕ ਵਿੱਚ ਸਥਿਤ ਸਥਿਤੀ ਬੇਕਰੀ ਦੀ ਦੋ ਮੰਜ਼ਿਲਾਂ ਇਮਾਰਤ ਨੂੰ ਸ਼ੋਰ ਸਰਕਟ ਨਾਲ ਲੱਗੀ ਭਿਆਨਕ ਅੱਗ

ਗੁਰਦਾਸਪੁਰ ਸ਼ਹਿਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਵਿੱਚ ਸਥਿਤ ਕਾਨੋਵਾਨ ਚੌਂਕ ਦੇ ਵਿੱਚ ਸਿਟੀ ਬੇਕਰੀ ਦੀ ਦੁਕਾਨ ਦੇ ਉੱਪਰ ਦੇਰ ਰਾਤ ਛਾਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਦੋ ਮੰਜ਼ਿਲਾਂ ਦੁਕਾਨ ਪੂਰੀ ਤਰ੍ਹਾਂ ਨਾਲ ਸੜ ਕ ਹੋਈ ਸਵਾਹ,ਅੱਗ ਇੰਨੀ ਭਿਆਨਕ ਸੀ ਕਿ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਸਿਲੰਡਰ ਵੀ ਹੋਇਆ ਦੁਕਾਨ ਅੰਦਰ ਬਲਾਸਟ,ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਨਾਲ ਪਾਇਆ ਅੱਗ ਤੇ ਕਾਬੂ ਫਟਿਆ ਹੋਇਆ ਸਿਲੰਡਰ ਵੀ ਕੱਢਿਆ ਬਾਹਰ,ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਹੈ ਇੱਕ ਵੀ ਕਾਊਂਟਰ ਤੱਕ ਨਹੀਂ ਬਚਿਆ ਅਤੇ ਲਗਭਗ 50 ਲੱਖ ਤੋਂ ਵੱਧ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ,ਭਾਵਕ ਮਨ ਪੀੜਤ ਦੁਕਾਨਦਾਰ ਸੁਮਿਤ ਨੇ ਦੱਸਿਆ ਕਿ ਉਹ ਦੁਕਾਨ ਅੰਦਰ ਹੀ ਇਕ ਸਾਥੀ ਨਾਲ ਸੁੱਤਾ ਹੋਇਆ ਪਿਆ ਸੀ ਅਤੇ ਅਚਾਨਕ ਦੁਕਾਨ ਅੰਦਰ ਸਾਰ ਸਰਕਟ ਹੁੰਦਾ ਹੈ ਤਾਂ ਉਹਨਾਂ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੁਕਾਨ ਅੰਦਰ ਭਲਾਈ ਬੋਰਡ ਜਿਆਦਾ ਲੱਗਣ ਕਾਰਨ ਅੱਗ ਇਕਦਮ ਫੈਲ ਗਈ ਜਿਸ ਨਾਲ ਦੁਕਾਨ ਹੇਠਲੀ ਮੰਜ਼ਿਲ ਤੇ ਚਲੀ ਗਈ ਅਤੇ ਹੇਠਾਂ ਸਿਲੰਡਰ ਫਟਣ ਕਾਰਨ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ ਹੈ ਜਿੱਥੇ ਤੁਰੰਤ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਬੜੀ ਮੁਸ਼ੱਕਤ ਨਾਲ ਬੜੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ ਹੈ ਪਰ ਜਦ ਤੱਕ ਅੱਗ ਬੁੱਝਦੀ ਮੇਰਾ ਲਗਭਗ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।

ਜਿੱਥੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਜਦ ਸਾਨੂੰ ਸੂਚਨਾ ਮਿਲੀ ਤਾਂ ਤੁਰੰਤ ਅਸੀਂ ਦੋ ਗੱਡੀਆਂ ਲੈ ਕੇ ਮੌਕੇ ਤੇ ਪਹੁੰਚ ਗਏ ਅਤੇ ਬੜੀ ਮੁਸ਼ੱਕਤ ਨਾਲ ਆਗੂ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਜਦ ਅਸੀਂ ਅੱਗ ਬੁਝਾ ਰਹੇ ਸੀ ਤਾਂ ਅੰਦਰ ਸਲਿੰਡਰ ਵੀ ਸਾਨੂੰ ਪਿਆ ਮਿਲਿਆ ਜੋ ਫਟਿਆ ਹੋਇਆ ਸੀ ਜਿਸ ਨੂੰ ਅਸੀਂ ਬਾਹਰ ਕੱਢ ਦਿੱਤਾ ਹੈ।ਉੱਥੇ ਹੀ ਆਸ-ਪਾਸ ਦੇ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਵੀ ਸੂਚਨਾ ਮਿਲੀ ਤਾਂ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਪਰ ਸਾਡੀਆਂ ਬਾਕੀ ਦੁਕਾਨਾਂ ਦਾ ਬਚਾ ਰਿਹਾ ਹੈ ਪਰ ਇਸ ਦੁਕਾਨਦਾਰ ਦੀ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਹੈ।

Comment here

Verified by MonsterInsights