ਅਕਸਰ ਕਿਹਾ ਜਾਂਦਾ ਹੈ ਕਿ ਵਫਾਦਾਰ ਜਾਨਵਰ ਕੁੱਤੇ ਨਾਲ ਜਿਸ ਦਾ ਪਿਆਰ ਹੋਵੇ ਉਹ ਕਦੇ ਨਹੀਂ ਭੁਲਾਇਆ ਜਾਂਦਾ ਪਰ ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਜਿਸ ਦਾ ਲਾਡਲਾ ਕੁੱਤਾ ਟਾਈਗਰ ਗੁਮ ਹੋਣ ਤੇ ਉਹ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਲੱਭਣ ਲਈ ਸੜਕਾਂ ਤੇ ਘੁੰਮ ਉਸਦੀ ਤਲਾਸ਼ ਕਰ ਰਹੇ ਨੇ। ਉਹਨਾਂ ਨੇ ਹੱਥਾਂ ਦੇ ਵਿੱਚ ਗੁਮਸ਼ੁਦਗੀ ਦੇ ਪੋਸਟਰ ਫੜੇ ਨੇ ਅਤੇ ਲੋਕਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਪੁੱਛਿਆ ਵੀ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਇਨਾਮ ਵੀ ਰੱਖਿਆ ਹੈ। ਤਾਂ ਕਿ ਉਹਨਾਂ ਦੇ ਪੁੱਤਾਂ ਵਾਂਗੂ ਪਾਲਿਆ ਕੁੱਤਾ ਉਹਨਾਂ ਨੂੰ ਮਿਲ ਜਾਵੇ।
ਉਧਰ ਕੁੱਤੇ ਦੀ ਮਾਲਕਾ ਅਨੁਰਾਧਾ ਨੇ ਕਿਹਾ ਕਿ ਉਹ ਟਰਾਂਸਪੋਰਟ ਨਗਰ ਦੇ ਰਹਿਣ ਵਾਲੇ ਨੇ ਅਤੇ 27 ਤਰੀਕ ਨੂੰ ਇਹਨਾਂ ਦਾ ਕੁੱਤਾ ਗੁੰਮ ਹੋਇਆ ਸੀ ਕਿਹਾ ਕਿ ਉਹ ਕਿਸੇ ਦੇ ਪਿੱਛੇ ਚਲਾ ਗਿਆ ਤੇ ਵਾਪਸ ਨਹੀਂ ਆਇਆ ਦੇਸ਼ ਦੀ ਕਾਫੀ ਭਾਲ ਕੀਤੀ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸੜਕਾਂ ਤੇ ਪੋਸਟਰ ਲੈ ਕੇ ਪੁਲਿਸ ਨੂੰ ਲੱਭਣ ਦਾ ਯਤਨ ਕਰ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਦੀ ਤਰਹਾਂ ਟਾਈਗਰ ਨਾਮਕ ਕੁੱਤਾ ਸੀ। ਉਹਨਾਂ ਕਿਹਾ ਕਿ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੱਭਣ ਵਾਲੇ ਲਈ 2100 ਦਾ ਇਨਾਮ ਵੀ ਰੱਖਿਆ ਗਿਆ ਹੈ।