ਫਿਲੌਰ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਬੱਸ ਸਟਾਪ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਸ਼ਰਾਬ ਮਾਫ਼ੀਆ ਵਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚਲਦਾ ਕੰਮ ਬੰਦ ਕਰਵਾਇਆ ਗਿਆ ਕਿਉਕਿ ਉਹਨਾਂ ਕੋਲ਼ ਉਸਾਰੀ ਕਰਨ ਦੀ ਕੋਈ ਨਗਰ ਕੌਂਸਲ ਫਿਲੌਰ, ਪੀ ਡਬਲਿਊ ਡੀ ਜਾਂ ਨੈਸ਼ਨਲ ਹਾਈਵੇ ਅਥਾਰਟੀ ਦੀ ਮਨਜੂਰੀ ਨਹੀਂ ਸੀ, ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਪੱਲ੍ਹਾ ਝਾੜ ਦਿੱਤਾ, ਬਾਅਦ ਵਿੱਚ ਬਾਕੀ ਨਗਰ ਕੌਂਸਲ ਫਿਲੌਰ ਦੇ ਅਧਿਕਾਰੀ ਵੀ ਟਾਲ ਮਟੋਲ ਕਰ ਗਏ ਤੇ ਸਥਾਨਕ ਕੌਂਸਲਰ ਨੇ ਵੀ ਕਿਹਾ ਕਿ ਮੈਂ ਕਿਤੇ ਬਾਹਰ ਹਾਂ।
ਇਸ ਮੌਕੇ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਹੰਸ ਰਾਜ ਸੰਤੋਖਪੁਰਾ, ਕੈਸ਼ੀਅਰ ਡਾਕਟਰ ਸੰਦੀਪ ਫਿਲੌਰ, ਕੋਰ ਕਮੇਟੀ ਮੈਬਰ ਡਾਕਟਰ ਅਸ਼ੋਕ ਕੁਮਾਰ, ਕੁਲਦੀਪ ਲੰਬਰਦਾਰ, ਸਰੂਪ ਕਲੇਰ ਅਤੇ ਮੱਖਣ ਰਾਮ ਸੰਤੋਖਪੁਰਾ ਆਦਿ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਠੇਕਾ ਖੋਲ੍ਹਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਲੋਂ 24 ਘੰਟੇ ਵਿੱਚ ਗ਼ੈਰ ਕਾਨੂੰਨੀ ਸ਼ਰਾਬ ਦਾ ਠੇਕਾ ਚੁਕਵਾਉਣ ਦਾ ਵਾਅਦਾ ਕੀਤਾ।
ਬੱਸ ਸਟਾਪ ਫਿਲੌਰ ਤੇ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਗੈਰਕਾਨੂੰਨੀ ਸ਼ਰਾਬ ਦੇ ਠੇਕੇ ਦਾ ਚਲਦਾ ਕੰਮ ਕਰਵਾਇਆ ਬੰਦ
