Site icon SMZ NEWS

ਸਵੇਰੇ ਸਵੇਰੇ ਪੰਜਾਬ ਪੁਲਿਸ ਨੇ ਘੇਰ ਲਿਆ ਸਾਰਾ ਪਿੰਡ,ਧਰਨਾ ਦੇ ਰਹੇ ਲੋਕਾਂ ‘ਤੇ ਪੁਲਿਸ ਨੇ ਵਰਾ ਦਿੱਤੀਆਂ ਡਾਂਗਾਂ

ਜਗਰਾਓਂ ਦੇ ਪਿੰਡ ਅਖਾੜਾ ਵਿੱਚ ਲੱਗਣ ਵਾਲੀ ਬਾਇਓ ਗੈਸ ਪਲਾਂਟ ਫੈਕਟਰੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਫੈਕਟਰੀ ਦੇ ਸਾਹਮਣੇ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਸੀ।।ਅੱਜ ਉਸੇ ਟੈਂਟ ਨੂੰ ਪੁਲਿਸ ਵਲੋਂ ਪੁੱਟ ਦਿੱਤਾ ਗਿਆ ਤੇ ਫੈਕਟਰੀ ਦੇ ਬੰਦ ਪਏ ਗੇਟ ਖੋਲ੍ਹ ਦਿੱਤੇ ਗਏ।

ਇਸ ਮੌਕੇ ਜਿੱਥੇ ਜਗਰਾਓਂ ਪੁਲਿਸ ਨੇ ਸਵੇਰੇ ਪੰਜ ਵਜੇ  ਪੰਜ ਜਿਲਿਆ ਦੀ ਪੁਲਿਸ ਨਾਲ ਮਿਲਕੇ ਪੂਰੇ ਪਿੰਡ ਨੂੰ ਪੁਲਿਸ ਛਾਵਣੀ ਵਿੱਚ ਤਬਦੀਲ ਕਰ ਦਿੱਤਾ ਤੇ ਪਿੰਡ ਦੇ ਅੰਦਰ ਜਾਣ ਵਾਲੇ ਸਾਰੇ ਪੱਕੇ ਤੇ ਕੱਚੇ ਰਸਤੇ ਬੰਦ ਕਰ ਦਿੱਤੇ ਤੇ ਪਿੰਡ ਵਾਸੀਆਂ ਨੇ ਖੇਤਾਂ ਵਿਚੋਂ ਲੰਘ ਕੇ ਫੈਕਟਰੀ ਕੋਲ ਪਹੁੰਚਣਾ ਚਾਹਿਆ ਤਾਂ ਉਨ੍ਹਾਂ ਦੇ ਵਿਰੋਧ ਕਰਨ ਤੇ ਉਨ੍ਹਾਂ ਤੇ ਲਾਠੀ ਚਾਰਜ ਵੀ ਕੀਤਾ,ਜਿਸ ਕਰਕੇ ਕਈਆਂ ਦੇ ਕੱਪੜੇ ਫਟੇ ਤੇ ਸੱਟਾਂ ਵੀ ਲੱਗੀਆਂ।

ਇਸ ਮੌਕੇ ਜਿੱਥੇ ਪੁਲਿਸ ਨੇ ਕੁਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ,ਉਥੇ ਹੀ ਪਿੰਡ ਵਾਸੀਆਂ ਨੇ ਕਿਹਾਕਿ ਉਹ ਪਿੰਡ ਦੀ ਭਲਾਈ ਵਾਸਤੇ ਕਿਸੇ ਵੀ ਹਾਲਤ ਵਿੱਚ ਪਿੰਡ ਵਿਚ ਫੈਕਟਰੀ ਨਹੀਂ ਲੱਗਣ ਦੇਣਗੇ, ਕਿਉਂਕਿ ਇਸ ਫੈਕਟਰੀ ਨਾਲ ਜਿੱਥੇ ਪਿੰਡ ਵਿਚ ਕੈਂਸਰ ਫੈਲਣ ਦਾ ਡਰ ਹੈ ਤੇ ਫੈਕਟਰੀ ਪਿੰਡ ਤੋ 300 ਮੀਟਰ ਦੂਰ ਹੋਣ ਦੀ ਬਜਾਏ ਪਿੰਡ ਦੇ ਨੇੜੇ ਹੈ ਅਤੇ ਪਿੰਡ ਦੇ ਗਰੀਨ ਜੋਨ ਦੇ ਵੀ ਅੰਦਰ ਹੈ।

ਪਿੰਡ ਵਾਸੀਆਂ ਨੇ ਇਹ ਵੀ ਕਿਹਾਕਿ ਬੇਸ਼ੱਕ ਅੱਜ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਓਨਾ ਦੇ ਟੈਂਟ ਪੁੱਟ ਦਿੱਤੇ ਹਨ ਤੇ ਫੈਕਟਰੀ ਦੇ ਗੇਟ ਖੋਲ੍ਹ ਦਿੱਤੇ ਹਨ, ਪਰ ਫੈਕਟਰੀ ਦੇ ਵਿਰੋਧ ਵਿਚ ਪੂਰਾ ਪਿੰਡ ਇਕਜੁੱਟ ਹੈ ਤੇ ਕਿਸੇ ਵੀ ਹਾਲਤ ਵਿੱਚ ਪਿੰਡ ਦੀ ਭਲਾਈ ਲਈ ਪਿੰਡ ਵਿੱਚ ਫੈਕਟਰੀ ਸ਼ੁਰੂ ਨਹੀਂ ਹੋਣ ਦੇਣਗੇ।

Exit mobile version