ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਰੋਬਿਨ ਕੁਝ ਦਿਨ ਪਹਿਲਾਂ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ , ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਤਨੀ ਦੀਪਿਕਾ ਨੇ ਦੱਸਿਆ ਕਿ ਮੇਰਾ ਵਿਆਹ ਰੋਬਿਨ ਨਾਲ ਹੋਇਆ ਅਤੇ 9 ਸਾਲਾਂ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਹੈ, ਉੱਥੇ ਪਤਨੀ ਦੀਪਿਕਾ ਨੇ ਕਿਹਾ ਕਿ ਮੇਰੇ ਸੋਹਰੇ ਪਰਿਵਾਰ ਮੇਰੇ ਝੂਠੇ ਇਲਜ਼ਾਮ ਲਗਾ ਰਹੇ ਨੇ, ਕਿਉਂਕਿ ਬੇਟੇ ਦੇ ਜਨਮ ਤੋਂ ਬਾਅਦ ਮੈਂ ਆਪਣੇ ਪੇਕੇ ਘਰੇ ਚਲੀ ਗਈ ਸੀ। ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਕੀ ਗੱਲਬਾਤ ਹੋਈ ਉਸ ਬਾਰੇ ਸਾਨੂੰ ਕੋਈ ਨਹੀਂ ਪਤਾ, ਦੀਪਿਕਾ ਨੇ ਕਿਹਾ ਕਿ ਮੇਰੇ ਪਤੀ ਨੇ ਸੂਸਾਈਡ ਨਹੀਂ ਕੀਤਾ ਸਗੋਂ ਉਸ ਦਾ ਮਰਡਰ ਹੋਇਆ ਹੈ ਦੀਪਿਕਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ |