ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਦੇ ਸਾਬਕਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਦੀ ਵੀਡੀਓ ਹੋਈ ਵਾਇਰਲ, ਖੇਤ ਵਿੱਚ ਬਜ਼ੁਰਗ ਕਿਸਾਨ ਦੇਵਦਾਸ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ, ਪੀੜਤ ਦੇ ਸਰੀਰ ਤੇ ਲਾਸ਼ਾਂ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਮਾਮਲਾ ਇਕ ਕਿੱਲੇ ਜਮੀਨ ਨੂੰ ਲੈ ਕੇ ਦੱਸਿਆ ਜਾ ਰਿਹਾ ਅਤੇ ਜੋ ਕਿ ਪਹਿਲਾਂ ਹੀ ਕੋਰਟ ਵਿੱਚ ਚੱਲ ਰਿਹਾ ਹੈ ਕੇਸ, ਕੋਰਟ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਸਾਬਕਾ ਸਰਪੰਚ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਇਕਾਈ ਦਾ ਮੈਂਬਰ ਮੋਹਨ ਸਿੰਘ ਦੀ ਗੁੰਡਾਗਰਦੀ ਆਈ ਸਾਹਮਣੇ। ਪੀੜਤ ਕਰ ਰਿਹਾ ਇਨਸਾਫ ਦੀ ਮੰਗ। ਨਾਭਾ ਸਦਰ ਪੁਲਿਸ ਨੇ ਆਰੋਪੀ ਮੋਹਨ ਸਿੰਘ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਵੱਲੋਂ ਯੂਨੀਅਨ ਦੇ ਆਗੂ ਮੋਹਨ ਸਿੰਘ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ।
ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਵਿਖੇ ਪਿੰਡ ਦੇ ਸਾਬਕਾ ਸਰਪੰਚ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਪਿੰਡ ਇਕਾਈ ਦੇ ਮੈਂਬਰ ਮੋਹਨ ਸਿੰਘ ਵੱਲੋਂ ਕਿਸਾਨ ਦੇਵਦਾਸ ਦੀ ਡੰਡਿਆਂ ਨਾਲ ਬੁਰੀ ਤਰਾ ਕੁੱਟ ਮਾਰ ਕੀਤੀ, ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ। ਪੀੜਤ ਦੇਵਦਾਸ ਦੇ ਸਰੀਰ ਤੇ ਡੰਡਿਆਂ ਦੀਆਂ ਲਾਸ਼ਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਪੀੜਿਤ ਦੇਵਦਾਸ ਨੇ ਦੱਸਿਆ ਕੀ ਇਹ ਜਮੀਨ ਪਿੰਡ ਦੇ ਵਿਅਕਤੀ ਕੋਲੋਂ ਮੈਂ ਇਕੱਲੇ ਨੇ ਖਰੀਦੀ ਸੀ। ਪਹਿਲਾਂ ਤਾਂ ਮੋਹਨ ਸਿੰਘ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਮੇਰੀ ਜਮੀਨ ਹੈ ਅਤੇ ਇਕ ਕਿੱਲੇ ਜਮੀਨ ਦਾ ਕੇਸ ਕੋਰਟ ਵਿੱਚ ਵੀ ਚੱਲ ਰਿਹਾ ਹੈ, ਅਸੀਂ ਇਹ ਜਮੀਨ ਪਿਛਲੇ ਚਾਰ ਸਾਲਾਂ ਤੋਂ ਫਸਲ ਬੀਜ ਕੇ ਕਟਾਈ ਕਰ ਰਹੇ ਹਾਂ ਪਰ ਕੁਝ ਦਿਨ ਪਹਿਲਾਂ ਇਸ ਨੇ ਮੇਰੀ ਅਤੇ ਮੇਰੀ ਪਤਨੀ ਅਤੇ ਮੇਰੀ ਨੂੰਹ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਹ ਵੀਡੀਓ ਮੇਰੀ ਭਤੀਜੀ ਨੇ ਬਣਾਈ ਸੀ। ਦੂਜੇ ਪਾਸੇ ਨਾਜਰ ਸਿੰਘ ਦੀ ਪਤਨੀ ਸਤਵਿੰਦਰ ਕੌਰ ਨੇ ਦੱਸਿਆ ਕਿ ਇਕ ਕਿੱਲਾ ਜਮੀਨ ਅਸੀਂ ਦੇਵਦਾਸ ਨੂੰ ਵੇਚੀ ਸੀ ਅਤੇ ਮੋਹਨ ਸਿੰਘ ਇਹਨਾਂ ਨਾਲ ਧੱਕਾ ਕਰ ਰਿਹਾ। ਇਸ ਬਾਬਤ ਨਾਭਾ ਸਦਰ ਥਾਣਾ ਦੇ ਐਸਐਚ ਓ ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਇਸ ਬਾਬਤ ਅਸੀਂ ਮੋਹਣ ਸਿੰਘ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹ ਲੜਾਈ ਇੱਕ ਕਿੱਲਾ ਜਮੀਨ ਨੂੰ ਲੈ ਕੇ ਹੋਈ ਹੈ ਜੋ ਕਿ ਪਹਿਲਾਂ ਹੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ।
ਇਸ ਮੌਕੇ ਤੇ ਪੀੜਿਤ ਬਜ਼ੁਰਗ ਕਿਸਾਨ ਦੇਵਦਾਸ, ਪੀੜਿਤ ਬਜ਼ੁਰਗ ਦੀ ਪਤਨੀ ਰਣਜੀਤ ਕੌਰ ਅਤੇ ਨੂੰ ਕਰਮਜੀਤ ਕੌਰ ਨੇ ਦੱਸਿਆ ਕਿ ਇਹ ਜਮੀਨ ਅਸੀਂ ਨਾਜਰ ਸਿੰਘ ਤੋਂ ਚਾਰ ਸਾਲ ਪਹਿਲਾਂ ਖਰੀਦੀ ਸੀ ਅਤੇ ਅਸੀਂ ਚਾਰ ਸਾਲਾਂ ਤੋਂ ਜਮੀਨ ਦੀ ਵਾਹੀ ਕਰ ਰਹੇ ਹਾਂ। ਪਰ ਮੋਹਨ ਸਿੰਘ ਨੇ ਪਿਛਲੇ ਸਾਲ ਵੀ ਸਾਡੇ ਝੋਨੇ ਦੀ ਫਸਲ ਬਿਲਕੁਲ ਬਰਬਾਦ ਕਰ ਦਿੱਤੀ ਅਤੇ ਹੁਣ ਕਣਕ ਦੀ ਫਸਲ ਨੂੰ ਅੱਗ ਲਗਾਉਣ ਲੱਗਿਆ ਸੀ ਜਦੋਂ ਅਸੀਂ ਇਸ ਨੂੰ ਰੋਕਿਆ ਤਾਂ ਇਸ ਨੇ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਡੇ ਸਾਰੇ ਹੀ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ, ਮੈਨੂੰ ਡੰਗਰਾਂ ਨਾਲੋਂ ਵੀ ਵੱਧਕੇ ਇਸ ਨੇ ਕੁੱਟਮਾਰ ਕੀਤੀ ਅਤੇ ਮੇਰੇ ਨੀਲ ਤੁਸੀਂ ਵੇਖ ਲਏ ਹਨ ਅਤੇ ਸਰੀਰ ਨੂੰ ਛਨਣੀ ਛਨਣੀ ਕਰ ਦਿੱਤਾ। ਅਸੀਂ ਤਾਂ ਮੰਗ ਕਰਦੇ ਹਾਂ ਕਿ ਮੋਹਨ ਸਿੰਘ ਅਤੇ ਉਸਦੇ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਜਮੀਨ ਵੇਚਣ ਵਾਲੇ ਨਾਜਰ ਸਿੰਘ ਦੀ ਪਤਨੀ ਸਤਵਿੰਦਰ ਕੌਰ ਨੇ ਕਿਹਾ ਕਿ ਅਸੀਂ ਇੱਕ ਕਿੱਲਾ ਜਮੀਨ ਦੇਵਦਾਸ ਨੂੰ ਵੇਚੀ ਸੀ, ਅਸੀਂ ਮੋਹਣ ਸਿੰਘ ਤੋਂ 3 ਲੱਖ ਰੁਪਏ ਵਿਆਜ ਤੇ ਲਏ ਸੀ, ਉਸ ਨੇ ਸਾਡੇ ਤੋਂ ਖਾਲੀ ਪੇਪਰ ਤੇ ਸਾਈਨ ਕਰਵਾ ਲਏ ਸੀ ਅਸੀਂ ਅਨਪੜ ਹਾਂ ਅਤੇ ਉਸ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਇਹ ਜਮੀਨ ਅਸੀਂ ਵੇਚੀ ਹੈ। ਇਸ ਗੱਲ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਹੈ, ਮੋਹਣ ਸਿੰਘ ਉਸ ਵਕਤ ਸਰਪੰਚ ਸੀ ਅਤੇ ਉਸ ਦੇ ਕਹਿਣ ਤੇ ਅਸੀਂ ਕੀਤਾ। ਪਰ ਸਾਨੂੰ ਨਹੀਂ ਸੀ ਪਤਾ ਕਿ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਅਤੇ ਧੋਖਾ ਸਾਡੇ ਨਾਲ ਹੀ ਕਰੇਗਾ। ਅਸੀਂ ਤਾਂ ਬਜ਼ੁਰਗ ਕਿਸਾਨ ਦੇਵਦਾਸ ਦੇ ਨਾਲ ਖੜੇ ਹਾਂ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪਟਿਆਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀ ਵਾਲ਼ਾ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਕ੍ਰਾਂਤੀਕਾਰੀ ਯੂਨੀਅਨ ਪਿੰਡ ਦੀ ਇਕਾਈ ਦਾ ਮੋਹਨ ਸਿੰਘ ਮੈਂਬਰ ਹੈ ਅਸੀਂ ਉਸ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ, ਜੋ ਆਪਣੇ ਨਿਜੀ ਕੰਮਾਂ ਲਈ ਕਿਸਾਨ ਯੂਨੀਅਨ ਦਾ ਨਾਮ ਖਰਾਬ ਕਰ ਰਹੇ ਹਨ।
ਇਸ ਮੌਕੇ ਤੇ ਨਾਭਾ ਸਦਰ ਥਾਣਾ ਦੇ ਐਸਐਚਉ ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਇਸ ਬਾਬਤ ਅਸੀਂ ਮੋਹਨ ਸਿੰਘ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹ ਲੜਾਈ ਇੱਕ ਕਿੱਲਾ ਜਮੀਨ ਨੂੰ ਲੈ ਕੇ ਹੋਈ ਹੈ ਜੋ ਕਿ ਪਹਿਲਾਂ ਹੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ।
Comment here