ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਜਾਂਸਲਾ ਥਾਣਾ ਬਨੂੜ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਕਰਮਦੀਨ ਤੇ ਉਸਦੇ ਪਰਿਵਾਰ ਨੇ ਦੱਸਿਆ ਕਿਹਾ ਕੀ ਉਸਦੇ ਚਾਚੇ ਅਫਜ਼ਲ ਵੱਲੋਂ ਆਪਣੇ ਨਾਲ 15-20 ਅਣਪਛਾਤੇ ਗੁੰਡੇ ਅੰਸਰਾਂ ਨੂੰ ਲੈ ਕੇ ਉਸਦੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ੀ ਅਤੇ ਘਰ ਦੀ ਔਰਤਾਂ ਤੇ ਬਚਿਆਂ ਦੇ ਨਾਲ ਮਾਰ ਕੁੱਟ ਕਿਤਿ ਇਸ ਕਰਕੇ ਉਹ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਜੀਰੇ ਇਲਾਜ ਹਨ
ਇਸ ਸੰਬੰਧ ਵਿੱਚ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਮਦੀਨ ਦਾ ਆਪਣੇ ਚਾਚੇ ਅਫਜ਼ਲ ਦੇ ਨਾਲ ਪੈਸੇ ਨੂੰ ਲੈ ਕੇ ਲੇਣ ਦੇਣ ਦਾ ਮਾਮਲਾ ਚੱਲ ਰਿਹਾ ਸੀ। ਉਸ ਸੰਬੰਧ ਵਿੱਚ ਪੈਸੇ ਦੇਣ ਲਈ ਉਹ ਪਿਛਲੀ ਰਾਤ 8 ਲੱਖ ਰੁਪਏ ਘਰ ਚ ਬੈਠਾ ਗਿਨ੍ ਰਿਹਾ ਸੀ ਉਸ ਦੌਰਾਨ ਉਸ ਦੇ ਉੱਤੇ ਹਮਲਾ ਕਰਕੇ 8 ਲੱਖ ਰੁਪਏ ਦੀ ਨਗਦੀ ਅਤੇ ਘਰ ਵਿੱਚੋਂ ਹੋਰ ਵੀ ਕੀਮਤੀ ਸਮਾਨ ਦੇ ਨਾਲ ਕਾਰ ਦੀ ਚਾਬੀ ਵੀ ਲੈ ਗਏ।
ਇਸ ਸੰਬੰਧ ਵਿੱਚ ਪੁਲਿਸ ਨੂੰ ਮੌਕੇ ਤੇ ਹੀ ਮਹੱਲਾ ਵਾਸੀਆਂ ਵੱਲੋਂ ਸੂਚਿਤ ਕਰ ਦਿੱਤਾ ਗਿਆ। ਪੀੜਿਤ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਵੱਲੋਂ ਕਾਰਵਾਈ ਦਾ ਆਸਵਾਸਨ ਦਿੱਤਾ ਗਿਆ |
ਘਰ ਚ ਵੜ ਕੇ ਕੀਤੀ ਪਰਿਵਾਰ ਦੇ ਨਾਲ ਕੁੱਟਮਾਰ
