ਅਗਨੀਵੀਰ ਦੀ ਟ੍ਰੇਨਿੰਗ ਦੇਣ ਵਾਲੇ ਜੰਮੂ ਕਸ਼ਮੀਰ, ਜਲੰਧਰ ਤੋਂ ਬਾਅਦ ਨਾਗਪੁਰ ਵਿੱਚ ਤੈਨਾਤ ਗੁਰਾਇਆ ਦੇ ਪਿੰਡ ਵਿਰਕਾ ਦੇ ਰਹਿਣ ਵਾਲਾ ਆਰਮੀ ਦਾ ਜਵਾਨ ਸ਼ੈਲੇਸ਼ ਛੇ ਦਿਨਾਂ ਤੋਂ ਭੇਦ ਭਰੇ ਹਾਲਾਤਾਂ ਚ ਵਿੱਚ ਲਾਪਤਾ ਹੈ ਜਿਸ ਕਾਰਨ ਜਿੱਥੇ ਪਰਿਵਾਰ ਪਰੇਸ਼ਾਨ ਹੈ ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਨਾ ਤਾਂ ਜੀਆਰਪੀ ਪੁਲਿਸ, ਨਾ ਹੀ ਪੰਜਾਬ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਕਰ ਰਿਹਾ ਹੈ ਦਰਅਸਲ ਸ਼ੈਲੇਸ਼ ਜੋ ਨਾਗਪੁਰ ਵਿੱਚ ਆਰਮੀ ਵਿੱਚ ਨਾਇਕ ਦੀ ਪੋਸਟ ਤੇ ਤੈਨਾਤ ਹੈ ਜੋ ਮਾਰਚ ਮਹੀਨੇ ਛੁੱਟੀ ਤੇ ਘਰ ਆਇਆ ਹੋਇਆ ਸੀ ਜੋ 14 ਅਪ੍ਰੈਲ ਨੂੰ ਫਗਵਾੜਾ ਸਟੇਸ਼ਨ ਤੇ ਆਪਣੇ ਡਿਊਟੀ ਲਈ ਰਵਾਨਾ ਹੋਣ ਲਈ ਟ੍ਰੇਨ ਫੜਨ ਲਈ ਗਿਆ ਸੀ ਉਸ ਦੀ ਪਤਨੀ ਸੀਮਾ ਅਤੇ ਭਰਾ ਨੇ ਦੱਸਿਆ ਸਵੇਰੇ 8:30 ਵਜੇ ਸ਼ੈਲੇਸ਼ ਘਰੋਂ ਫਗਵਾੜਾ ਲਈ ਗਿਆ ਸੀ ਜਿੱਥੋਂ ਉਸਨੇ ਟਰੇਨ ਫੜੀ ਡੇਢ ਘੰਟੇ ਬਾਅਦ ਉਸਦੀ ਪਤਨੀ ਨੇ ਸ਼ੈਲੇਸ਼ ਨੂੰ ਜਦੋਂ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆਉਣ ਲੱਗਾ ਉਨ੍ਹਾਂ ਦੱਸਿਆ ਕਿ ਸਲੇਸ਼ ਨੇ ਦਿੱਲੀ ਤੱਕ ਪੱਛਿਮ ਐਕਸਪ੍ਰੈਸ ਵਿੱਚ ਜਰਨਲ ਡੱਬੇ ਚ ਜਾਣਾ ਸੀ ਜਿਸ ਤੋਂ ਬਾਅਦ ਦਿੱਲੀ ਤੋਂ ਨਾਗਪੁਰ ਲਈ ਉਸਦੀ ਟ੍ਰੇਨ ਹੋਰ ਸੀ ਜਿਸ ਵਿੱਚ ਉਸਦੀ ਰਿਜਰਵੇਸ਼ਨ ਹੋਈ ਸੀ ਪਰ ਨਾਗਪੁਰ ਤੋਂ ਆਰਮੀ ਚੋ ਕਰਨਲ ਦਾ ਫੋਨ ਆਉਣ ਤੇ ਪਤਾ ਲੱਗਾ ਕਿ ਸਲੇਸ਼ ਆਪਣੀ ਡਿਊਟੀ ਤੇ ਪਹੁੰਚਿਆ ਹੀ ਨਹੀਂ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਫਗਵਾੜਾ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਮੰਗੀ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਸੀਸੀਟੀਵੀ ਕੈਮਰੇ ਬੰਦ ਪਏ ਹੋਏ ਹਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗਰੇਨਡ ਧਮਾਕੇ ਹੋ ਰਹੇ ਹਨ ਸੁਰੱਖਿਆ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਲਾਪਰਵਾਹੀ ਵਰਤ ਸਕਦਾ ਹੈ । ਉਨ੍ਹਾਂ ਜੀਆਰਪੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਕੇ ਆਏ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲ ਭੇਜੀ ਜਾ ਰਹੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਛੇ ਦਿਨ ਤੋਂ ਸਲੇਸ਼ ਦਾ ਕੁਛ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ ਨਾ ਹੀ ਉਸਦਾ ਫੋਨ ਲੱਗ ਰਿਹਾ ਹੈ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਰਿਹਾ ਹੈ ਜਿਸ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਹੈ ਉਨ੍ਹਾਂ ਕਿਹਾ ਕਿ ਨਾਗਪੁਰ ਤੋਂ ਕਰਨਲ ਨੇ ਦੱਸਿਆ ਕਿ ਜਿਸ ਟਰੇਨ ਵਿੱਚ ਸਲੇਸ਼ ਦੀ ਬੁਕਿੰਗ ਦਿੱਲੀ ਤੋਂ ਹੋਈ ਸੀ ਉਹ ਸੀਟ ਖਾਲੀ ਹੀ ਆਈ ਹੈ ਜੋ ਉਨ੍ਹਾਂ ਨੇ ਰੇਲਵੇ ਤੋਂ ਚੈੱਕ ਕਰਵਾਇਆ ਸੀ ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਆਰਮੀ ਦੇ ਨੌਜਵਾਨ ਦੀ ਮਿਸਿੰਗ ਨੂੰ ਲੈ ਕੇ ਹੀ ਜੀਆਰਪੀ ਤੇ ਪੰਜਾਬ ਪੁਲਿਸ ਗੰਭੀਰ ਨਹੀਂ ਹੈ ਤਾਂ ਆਮ ਲੋਕਾਂ ਪ੍ਰਤੀ ਕਿੰਨੀ ਕੁ ਗੰਭੀਰ ਹੋਵੇਗੀ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਸ਼ੈਲੇਸ਼ ਦੀ ਭਾਲ ਦੀ ਮੰਗ ਕੀਤੀ ਹੈ।
Army ਦਾ ਜਵਾਨ 6 ਦਿਨਾਂ ਤੋਂ ਹੋਇਆ ਲਾਪਤਾ, ਘਰ ਤੋਂ ਡਿਊਟੀ ਲਈ ਹੋਇਆ ਸੀ ਰਵਾਨਾ !
