ਜਿਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਮਾਨ ਨਗਰ ਚ ਬੀਤੇ ਦਿਨੀ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ ਸੀ ਉੱਥੇ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਪੈਂਦੇ ਹੋਏ,ਐਮ ਐਲ ਏ ਬਟਾਲਾ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਉੱਥੇ ਹੀ ਓਹਨਾ ਨਾਲ ਬਟਾਲਾ ਪੁਲਿਸ ਦੇ ਐੱਸਐੱਸਪੀ ਵੀ ਪਰਿਵਾਰ ਨੂੰ ਮਿਲੇ ਉੱਥੇ ਹੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਵਿਦਾਇਕ ਸ਼ੈਰੀ ਕਲਸੀ ਅਤੇ ਐੱਸਐੱਸਪੀ ਬਟਾਲਾ ਸੋਹਿਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਉਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਮਿਲਣ ਪੁਹਚੇ ਸਨ ਉਹਨਾਂ ਕਿਹਾ ਕਿ ਇਸ ਮਾਮਲੇ ਚ ਇਹ ਸਾਮਣੇ ਆਇਆ ਹੈ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਦੇ ਬਿਆਨਾਂ ਹੇਠ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਚ ਇਕ ਔਰਤ ਵੀ ਸ਼ਾਮਲ ਹੈ ਉੱਥੇ ਹੀ ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਇਸ ਨਸ਼ੇ ਨੂੰ ਖ਼ਤਮ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾਂ ਖ਼ਿਲਾਫ਼ ਕੜੀ ਕਾਨੂੰਨੀ ਕਾਰਵਾਈ ਕਰ ਰਹੀ ਹੈ ਲੇਕਿਨ ਉਹ ਲਗਾਤਾਰ ਲੋਕਾਂ ਕੋਲ ਇਸ ਨਸ਼ੇ ਖਿਲਾਫ ਜੰਗ ਚ ਸਾਥ ਮੰਗ ਰਹੇ ਹਨ ਅਤੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਸਾਥ ਮਿਲਣਾ ਚਾਹੀਦਾ ਉਸ ਤਰ੍ਹਾਂ ਲੋਕ ਆਗੇ ਨਹੀਂ ਆ ਰਹੇ ਉਹਨਾਂ ਅਪੀਲ ਕੀਤੀ ਕਿ ਇਹ ਲੜਾਈ ਕਿਸੇ ਇਕ ਘਰ ਦੀ ਲੜਾਈ ਨਹੀਂ ਇਸ ਲਈ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾ ਜੋ ਪੰਜਾਬ ਨੂੰ ਨਸ਼ਾ ਮੁਕਤ ਕਰ ਰੰਗਲਾ ਪੰਜਾਬ ਬਣਾਇਆ ਜਾ ਸਕੇ ।
ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨ ਦੇ ਘਰ ਪੁਹਚੇ ਐਮਐਲਏ ਸ਼ੈਰੀ ਕਲਸੀ ਅਤੇ ਐੱਸਐੱਸਪੀ ਬਟਾਲਾ
