ਪੰਜਾਬ ਦੇ ਸਨਤੀ ਸ਼ਹਿਰ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਲੁੱਟ ਖੋਹ ਚੋਰੀ ਅਤੇ ਡਕੈਤੀ ਦੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ ਤਾਜ਼ਾ ਮਾਮਲਾ ਲੁਧਿਆਣਾ ਦੇ ਵਾਰਡ ਨੰਬਰ 81 ਦੇ ਅਧੀਨ ਆਉਂਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਪਹਿਲੇ ਨੰਬਰ 2 ਦਾ ਹੈ। ਦਾ ਹੈ ਜਿੱਥੇ ਘਰ ਦੇ ਬਾਹਰ ਬੈਠੀ ਬਜ਼ੁਰਗ ਮਹਿਲਾ ਦੀ ਦੋ ਐਕਟੀਵਾ ਸਵਾਰ ਨੌਜਵਾਨਾਂ ਦੇ ਵੱਲੋਂ ਕੰਚ ਪਾਈਆਂ ਵਾਲੀਆਂ ਜਿਸਦੇ ਕਾਰਨ ਮਹਿਲਾ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ। ਇਸ ਮੌਕੇ ਮਹਿਲਾ ਨੇ ਕਿਹਾ ਕਿ ਉਹ ਘਰ ਦੇ ਬਾਹਰ ਬੈਠੇ ਸੀ ਤੇ ਦੋ ਨੌਜਵਾਨ ਐਕਟਵਾ ਤੇ ਆਉਂਦੇ ਹਨ। ਅਤੇ ਕੁਝ ਹੀ ਸਕਿੰਡਾਂ ਦੇ ਵਿੱਚ ਉਸਦੀ ਬਾਲੀਆਂ ਝਪਟ ਕੇ ਲੈ ਜਾਂਦੇ ਹਨ। ਜਿਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇਸ ਮੌਕੇ ਮਹਿਲਾ ਦੇ ਬੇਟੇ ਦਾ ਕਹਿਣਾ ਹੈ ਕਿ ਉਸ ਨੂੰ ਘਰੋਂ ਫੋਨ ਆਇਆ ਸੀ ਕਿ ਉਸਦੀ ਮਾਤਾ ਦੀਆਂ ਬਾਲੀਆਂ ਕੁਝ ਨੌਜਵਾਨ ਹੋ ਕੇ ਲੈ ਗਏ ਹਨ ਜਦੋਂ ਘਰ ਪਹੁੰਚਿਆ ਤੇ ਦੇਖਿਆ ਉਸਦੀ ਮਾਂ ਲਹੂ ਲੁਹਾਨ ਸੀ ਜਦੋਂ ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਦਾ ਇੱਕੋ ਹੀ ਆਸ਼ਵਾਸਨ ਰਿਹਾ ਕਿ ਅਸੀਂ ਜਲਦ ਹੀ ਇਸ ਮਾਮਲੇ ਨੂੰ ਕਰ ਲਵਾਂਗੇ ਇਸ ਮੌਕੇ ਇਲਾਕੇ ਦੇ ਮੌਤਵਾਰ ਮੰਗਾ ਸ਼ਰਮਾ ਨੇ ਕਿਹਾ ਕਿ ਲਗਾਤਾਰ ਹੀ ਇਲਾਕੇ ਦੇ ਵਿੱਚ ਲੁੱਟ ਖੋਹ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਵੀ ਚਿੰਤਾਜਨਕ ਬਣੀ ਹੋਈ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ।
ਘਰ ਦੇ ਬਾਹਰ ਬੈਠੀ ਔਰਤ ਦੇ ਕੰਨਾਂ ‘ਚੋਂ ਝਪਟੀਆਂ ਵਾਲੀਆਂ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਵਾਰਦਾਤ

Related tags :
Comment here