ਸਵੇਰੇ ਤੜਕਸਾਰ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ ਈਓ ਭੁਪਿੰਦਰ ਸਿੰਘ ਦੇ ਇਲਾਵਾ ਨਗਰ ਕੌਂਸਲ ਦੇ ਕਰਮਚਾਰੀ ਤੇ ਥਾਣਾ ਧਾਰੀਵਾਲ ਦੀ ਪੁਲਿਸ ਦੇ ਵੀ ਕੁਝ ਕਰਮਚਾਰੀ ਹਾਜ਼ਰ ਸਨ ।ਇਸ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਨਗਰ ਕੌਂਸਲ ਦੇ ਖਿਲਾਫ ਧਰਨਾ ਲਗਾ ਦਿੱਤਾ।
ਧਰਨਾਕਾਰੀਆ ਦਾ ਕਹਿਣਾ ਹੈ ਕਿ ਸਿਰਫ ਕੁਝ ਕੁ ਦੁਕਾਨਾਂ ਦੇ ਉੱਪਰ ਇਹ ਕਾਰਵਾਈ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ। ਸਾਡੇ ਨਾਲ ਇਹ ਬਿਲਕੁਲ ਧੱਕਾ ਕੀਤਾ ਗਿਆ ਹੈ ਇਹ ਇੱਕ ਪੱਖਪਾਤ ਹੈ ਸਿਫਾਰਸ਼ੀ ਨਜਾਇਜ਼ ਕਬਜ਼ੇ ਜੋ ਸ਼ਹਿਰ ਵਿੱਚ ਹੋਏ ਹਨ ਉਹਨਾਂ ਵੱਲ ਈਓ ਜਾਂ ਨਗਰ ਕੌਂਸਲ ਧਾਰੀਵਾਲ ਨੇ ਧਿਆਨ ਨਹੀਂ ਦਿੱਤਾ ।ਇਸ ਮੌਕੇ ਤੇ ਜਿਨਾਂ ਦੁਕਾਨਾਂ ਤੇ ਅੱਜ ਨਗਰ ਕੌਂਸਲ ਵੱਲੋਂ ਕਾਰਵਾਈ ਕਰਕੇ ਛੱਡਾਂ ਤੋੜੀਆਂ ਗਈਆਂ ਸੀ ਉਹਨਾਂ ਦੁਕਾਨਦਾਰਾਂ ਵੱਲੋਂ ਹੋਰ ਦੁਕਾਨਦਾਰਾਂ ਦੇ ਨਾਲ ਇਕੱਠੇ ਹੋ ਕੇ ਧਾਰੀਵਾਲ ਨਹਿਰ ਦੇ ਪੁੱਲ ਦੇ ਨਜ਼ਦੀਕ ਜਾਮ ਲਗਾ ਕੇ ਨਗਰ ਕੌਂਸਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਉੱਥੇ ਇਸ ਸਬੰਧ ਵਿੱਚ ਜਦੋਂ ਈਓ ਨਗਰ ਕੌਂਸਲ ਭੁਭਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਸਮੁੱਚੇ ਸ਼ਹਿਰ ਧਾਰੀਵਾਲ ਦੇ ਵਿੱਚੋਂ ਕਬਜ਼ੇ ਹਟਾਏ ਜਾਣਗੇ ਉਹਨਾਂ ਦਾ ਕੁਝ ਹਰੇਕ ਦਿਨ ਦਾ ਇੱਕ ਵੱਖਰਾ ਪਲਾਨ ਹੈ ਜਿਸ ਦੇ ਤਹਿਤ ਅਗਲੇ ਦਿਨਾਂ ਦੇ ਵਿੱਚ ਵੀ ਨਗਰ ਕੌਂਸਲ ਦੀ ਕਾਰਵਾਈ ਜਾਰੀ ਰਵੇਗੀ।
ਘਰਾਂ ਵਿੱਚ ਸੁੱਤੇ ਪਏ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਨਗਰ ਕੌਂਸਲ ਦਾ ਚਲਿਆ ਪੀਲਾ ਪੰਜਾ

Related tags :
Comment here