ਵਿਸਾਖੀ ਦੇ ਦਿਹਾੜੇ ਤੇ ਇਸ਼ਨਾਨ ਕਰਨ ਗਏ ਚਾਰ ਨੌਜਵਾਨ ਜਿਹੜੇ ਦਰਿਆ ਬਿਆਸ ਵਿੱਚ ਡੁੱਬ ਗਏ ਸਨ ਦੀ ਪਹਿਚਾਣ ਪਿੰਡ ਪੀਰੇ ਵਾਲ ਵਾਸੀ ਜਸਪਾਲ ਸਿੰਘ ਪੁੱਤਰ ਕਲਮਜੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ, ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਪਿੰਡ ਪੀਰੇਵਾਲ ਵਾਸੀ ਵਜੋਂ ਹੋਈ ਸੀ ਘਟਨਾ ਸਥਾਨ ਤੇ ਪਹੁੰਚੇ ਥਾਣਾ ਵੈਰੋਵਾਲ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਅਤੇ ਅਰਸ਼ਦੀਪ ਦੀਆ ਲਾਸ਼ਾ ਘਟਨਾ ਤੋਂ ਤੁਰੰਤ ਬਾਅਦ ਮਿਲ ਗਈਆਂ ਸਨ ਪਰ ਵਿਸ਼ਾਲ ਦੀਪ ਦੀ ਲਾਸ਼ ਅੱਜ ਭਾਵ ਪੰਜਵੇਂ ਦਿਨ ਪਿੰਡ ਵਾਸੀਆਂ ਨੇ ਤਲਾਸ਼ ਕਰ ਲਈ ਹੈ ਅਤੇ ਚੌਥੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ
ਦੱਸ ਦਈਏ ਕਿ ਘਟਨਾ ਦੇ ਤੁਰੰਤ ਬਾਅਦ ਐਨ ਡੀ ਆਰ ਐਫ ਟੀਮਾਂ ਵੱਲੋਂ ਦੋਵੇਂ ਨੌਜਵਾਨਾਂ ਜਿਹੜੇ ਕਿ ਦਰਿਆ ਵਿੱਚ ਵਹਿ ਜਾਣ ਤੋਂ ਬਾਅਦ ਲਾਪਤਾ ਸਨ ਦੀ ਤਲਾਸ਼ ਕੀਤੀ ਜਾ ਰਹੀ ਸੀ ਇਸ ਦੇ ਨਾਲ ਨਾਲ ਪਿੰਡ ਵਾਸੀ ਆਪਣੇ ਤੌਰ ਤੇ ਤਲਾਸ਼ ਵਿੱਚ ਲੱਗੇ ਹੋਏ ਸਨ ।
ਦਰਿਆ ਬਿਆਸ ਵਿੱਚ ਡੁੱਬੇ ਚਾਰ ਨੌਜਵਾਨਾਂ ਚੋ ਹੁਣ ਤੱਕ ਤਿੰਨ ਦੀ ਲਾਸ਼ਾਂ ਬ੍ਰਾਮਦ
