News

ਘਰੇ ਕੁੜੀ ਨੂੰ ਲੈ ਆਇਆ ਮੁੰਡਾ, ਮਗਰੇ ਆਗੇ ਬੰਦੇ ਤੇ ਕੁੱਟਿਆ, ਫੇਰ ਮੁੰਡੇ ਨੇ ਚੁੱਕ ਲਿਆ ਖੌਫਨਾਕ ਕਦਮ, ਨਹੀਂ ਦੇਖ ਹੁੰਦਾ ਬਾਪ ਦਾ ਹਾਲ

ਨਜ਼ਦੀਕੀ ਪਿੰਡ ਪਾਹੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜਹਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ । ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਉਹਨਾਂ ਦੇ ਘਰ ਆ ਕੇ ਮ੍ਰਿਤਕ ਸਰਵਨ ਦੀ ਮਾਰਕੁਟਾਈ ਕੀਤੀ ਗਈ ਸੀ ਅਤੇ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਪਿਤਾ ਸੁਰਜੀਤ ਰਾਜ ਅਤੇ ਉਸਦੀਆਂ ਭੈਣਾਂ ਦਾ ਕਹਿਣਾ ਹੈ ਕਿ ਧਮਕਿਆ ਤੋਂ ਡਰਦਿਆਂ ਹੀ ਸਰਵਣ ਵੱਲੋਂ ਜਹਰੀਲੀ ਦਵਾਈ ਨਿਗਲ ਲਈ ਗਈ। ਦੱਸ ਦਈਏ ਕਿ ਸਰਵਨ ਮਾਪਿਆਂ ਦਾ ਇਕਲੋਤਾ ਪੁੱਤਰ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਉਸਦੇ ਪਿਤਾ ਗੈਸ ਏਜੰਸੀ ਤੇ ਡੇਲੀ ਵੇਜਿਸ ਤੇ ਕੰਮ ਕਰਦੇ ਹਨ ਜਦਕਿ ਸਰਵਨ ਆਪ ਜੇਸੀਬੀ ਦਾ ਡਰਾਈਵਰ ਸੀ ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਸਰਵਨ ਦੀ ਮੌਤ ਦੇ ਜ਼ਿੰਮੇਦਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਉੱਥੇ ਹੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਮਾਰਕੁਟਾਈ ਕਰਨ ਵਾਲੇ ਪਤੀ ਪਤਨੀ ਅਤੇ ਇੱਕ ਹੋਰ ਲੜਕੀ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।

Comment here

Verified by MonsterInsights