News

ਨਸ਼ੇ ਦੀ ਓਵਰ ਡੋਜ ਕਾਰਨ ਮਾਪਿਆਂ ਦੇ 25 ਸਾਲਾਂ ਇਕਲੌਤੇ ਪੁੱਤ ਦੀ ਹੋਈ ਮੌਤ, ਇਲਾਕੇ ਦੇ ਲੋਕਾਂ ਦਾ ਕਹਿਣਾ ਸ਼ਰੇਆਮ ਵਿਕਦਾ ਇਲਾਕੇ ਚ ਨਸ਼ਾ

ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਰੂਪੀ ਕੋਹੜ ਘਰ ਘਰ ਵਿਸਥਾਰ ਕਰਦਾ ਜਾ ਰਿਹਾ ਜਿਸ ਕਾਰਨ ਨੌਜਵਾਨੀ ਖਤਰੇ ਵਿੱਚ ਹੈ। ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ 25 ਸਾਲਾਂ ਨੌਜਵਾਨ ਰੋਹਿਤ ਦੀ ਨਸ਼ੇ ਦੀ ਓਵਰ ਡੋਜ ਨਾਲ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਉੱਥੇ ਮੌਜੂਦ ਇਲਾਕੇ ਦੇ ਲੋਕਾਂ ਵਲੋਂ ਦੱਸਿਆ ਗਿਆ ਕਿ ਸਾਡੇ ਇਲਾਕੇ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ | ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪੋਸਟ ਮਾਰਟਮ ਤੋ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ |

ਮ੍ਰਿਤਕ ਰੋਹਿਤ ਦੇ ਪਿਤਾ ਨੇ ਦੱਸਿਆ ਕਿ ਕੰਮ ਲਈ ਅੱਜ ਸ਼ਾਮ 6 ਵਜੇ ਬੇਟੇ ਨੇ ਦਿੱਲੀ ਜਾਣਾ ਸੀ ਪੈਸੇ ਵੀ ਅਸੀਂ ਦਿੱਤੇ ਸੀ ਉਸੇ ਦੌਰਾਨ ਰੋਹਿਤ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਆ ਗਿਆ ਥੋੜੀ ਦੇਰ ਬਾਅਦ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟਾਂ ਵਿੱਚ ਪਈ ਹੋਈ ਹੈ ਰੋਹਿਤ ਸਾਡਾ ਇਕਲੌਤਾ ਸਹਾਰਾ ਸੀ ਉਥੇ ਹੀ ਪਿਤਾ ਨੇ ਕਿਹਾ ਅਸੀ ਪੁੱਤ ਨੂੰ ਬੁਹਤ ਕਹਿੰਦੇ ਸੀ ਕਿ ਗੁਰੂ ਦੇ ਲੜ ਲੱਗ ਜਾ ਪਰ ਉਸਨੇ ਸਾਡੀ ਇੱਕ ਨਹੀਂ ਸੁਣੀ ਅੱਜ ਜਿਦਾਂ ਆਇਆ ਸੀ ਉਦਾਂ ਹੀ ਚਲਾ ਗਿਆ |

ਉਥੇ ਹੀ ਇਕੱਠੇ ਹੋਏ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੀ ਸਰਕਾਰ ਕੋਲੋਂ ਨਸ਼ੇ ਉੱਤੇ ਠੱਲ ਨਹੀਂ ਪਾਈ ਗਈ ਗਰੀਬ ਘਰਾਂ ਉਤੇ ਕਾਰਵਾਈ ਕੀਤੀ ਜਾਂਦੀ ਹੈ ਵੱਡੇ ਨਸ਼ੇ ਦੇ ਸੌਦਾਗਰਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੇ ਇਲਾਕੇ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ ਇਥੋਂ ਕੁਝ ਹੀ ਦੂਰੀ ਉਤੇ ਸੀ ਆਈ ਸਟਾਫ ਦਾ ਦਫਤਰ ਹੈ ਬਾਰ ਬਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਲਟਾ ਪੁਲਿਸ ਨਸ਼ਾ ਤਸਕਰ ਨੂੰ ਪਹਿਲਾਂ ਹੀ ਫੋਨ ਕਰਕੇ ਸੁਚੇਤ ਕਰ ਦਿੰਦੀ ਹੈ |

ਉੱਥੇ ਹੀ ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟਾਂ ਵਿੱਚ ਵੇਖੀ ਗਈ ਹੈ ਮੌਕੇ ਤੇ ਆਏ ਹਾਂ ਵੈਰੀਫਾਈ ਕਰ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਸਾਫ ਹੋਵੇਗਾ ਕਿ ਇਸ ਦੀ ਮੌਤ ਨਸ਼ੇ ਨਾਲ ਜਾਂ ਫਿਰ ਗਰਮੀ ਨਾਲ ਹੋਈ ਹੈ ਬਾਕੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here

Verified by MonsterInsights