Site icon SMZ NEWS

ਲੁਧਿਆਣਾ ਚ ਮੇਅਰ ਇੰਦਰਜੀਤ ਕੌਰ ਤੇ ਪੂਰਬੀ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਟਿੱਬਾ ਰੋਡ ਤੇ ਬਣੇ ਕੂੜੇ ਦੇ ਡੰਪ ਦੀ ਕੀਤੀ ਚੈਕਿੰਗ

ਲੁਧਿਆਣਾ ਦੇ ਨਗਰ ਨਿਗਮ ਮੇਅਰ ਅਤੇ ਹਲਕਾ ਪੂਰਵੀ ਤੋ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਵੱਲੋਂ ਟਿੱਬਾ ਰੋਡ ਸਥਿਤ ਕੂੜੇ ਦੇ ਡੰਪ ਦਾ ਕੀਤਾ ਗਿਆ ਜਾਇਜ਼ਾ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਕਈ ਹੋਰ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ |

ਨਗਰ ਨਿਗਮ ਮੇਅਰ ਨੇ ਕਿਹਾ ਕਿ ਇਹ ਕੂੜੇ ਦਾ ਡੰਪ ਲੁਧਿਆਣਾ ਵਾਸਤੇ ਬਣ ਚੁੱਕਾ ਹੈ ਸ਼ਰਾਪ ਇਸ ਨੂੰ ਖਤਮ ਕਰਨ ਦੇ ਲਈ ਸਾਡੀ ਸਰਕਾਰ ਵੱਡੇ ਯਤਨ ਕਰ ਰਹੀ ਹੈ |

ਇਸ ਮੌਕੇ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਇਸ ਵਾਰ ਨਵੀਂ ਕੰਪਨੀ ਨੂੰ ਕੂੜੇ ਦੀ ਪ੍ਰੋਸੈਸਿੰਗ ਕਰਕੇ ਉਸ ਨੂੰ ਖਤਮ ਕਰਨ ਦਾ ਟੈਂਡਰ ਦਿੱਤਾ ਗਿਆ ਹੈ। ਜਲਦ ਹੀ ਇਸ ਜਗਤ ਤੋਂ ਕੂੜੇ ਦਾ ਡੰਪ ਖਤਮ ਕਰਕੇ ਇਸ ਜਗ੍ਹਾ ਨਵੇਂ ਪਾਰਕ ਬਣਾਏ ਜਾਣਗੇ |

Exit mobile version