Site icon SMZ NEWS

ਛੇ ਸਾਲਾ ਗਵਾਚੀ ਬੱਚੀ 24 ਘੰਟੇ ਵਿੱਚ ਪੁਲਿਸ ਨੇ ਕੀਤੀ ਬਰਾਮਦ

ਲੁਧਿਆਣਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਛੇ ਸਾਲਾ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸੁਲਝਾਉਂਦੇ ਹੋਏ ਇਕ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ ਬੱਚੀ ਨੂੰ ਸਕੁਸ਼ਲ ਬਰਾਮਦ ਕਰ ਲਿਆ ਹੈ। ਡੀਸੀਪੀ ਸਿਟੀ ਰੂਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਡਾਬਾ ਵਿੱਚ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਬਰਾਮਦ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਆਰੋਪੀ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ ਬੱਚੀ ਨੂੰ ਬਰਾਮਦ ਕੀਤਾ। ਆਰੋਪੀ ਪਾਸੋਂ ਪੁੱਛਗਿੱਛ ਜਾਰੀ ਹੈ।

Exit mobile version