ਪੁਲਿਸ ਦੀ ਸਰਗਰਮੀ ਦੇ ਬਾਵਜੂਦ ਲੁੱਟ ਖੋਹ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਤਾਜ਼ਾ ਵਾਰਦਾਤ ਗੁਰਦਾਸਪੁਰ ਕਲਾਨੌਰ ਰੋਡ ਤੇ ਵਾਪਰੀ ਹੈ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਕੋਲੋਂ ਲਗਭਗ 6 ਲੁਟੇਰਿਆਂ ਨੇ ਤਿੰਨ ਲੱਖ ਰੁਪਏ ਦੀ ਲੁੱਟ ਕੀਤੀ ਹੈ ।ਪੀੜਿਤ ਨੌਜਵਾਨ ਪੰਕਜ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੇਲ ਮੈਨ ਦਾ ਕੰਮ ਕਰਦਾ ਹੈ ਅਤੇ ਛੁੱਟੀ ਹੋਣ ਕਾਰਨ ਕੈਸ਼ ਘਰ ਲੈ ਕੇ ਜਾ ਰਿਹਾ ਸੀ । ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਨੂੰ ਰੋਕ ਲਿਆ ਤੇ ਇਹਨਾਂ ਮੋਟਰਸਾਈਕਲ ਸਵਾਰਾਂ ਦੇ ਨਾਲ ਇੱਕ ਚਿੱਟੇ ਰੰਗ ਦੀ ਆਈ 20 ਗੱਡੀ ਵਿੱਚ ਆਏ ਲੁਟੇਰੇ ਵੀ ਸੀ ਜਿਨਾਂ ਨੇ ਨਾ ਸਿਰਫ ਹਥਿਆਰਾਂ ਦੀ ਨੋਕ ਤੇ ਉਸ ਕੋਲੋਂ ਕੈਸ਼ ਭਰਿਆ ਬੈਕ ਖੋਹ ਲਿਆ ਬਲਕਿ ਉਸ ਨੂੰ ਸੱਟਾ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ।
ਬੀਤੀ ਰਾਤ ਗੁਰਦਾਸਪੁਰ ਦੇ ਕਲਾਨੌਰ ਰੋਡ ਤੇ ਇੱਕ ਨਿੱਜੀ ਕੰਪਨੀ ਦੇ ਕਰਿੰਦੇ ਤੇ ਹਮਲਾ ਕਰਕੇ ਲੁਟੇਰਿਆਂ ਨੇ 3 ਲੱਖ ਰੁਪਏ ਦੀ ਕੀਤੀ ਲੁੱਟ
