ਥਾਣਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪਿੰਡ ਬੱਦੋਵਾਲ ਖੁੱਰਦ’ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜੱਦੋਂ ਵੱਖ ਵੱਖ 2 ਮਾਮਲਿਆਂ’ਚ ਲੋੜੀਂਦੇ ਨੌਜਵਾਨ ਨੂੰ ਐਸ ਐਚ ਓ ਕਿਰਨਦੀਪ ਸਿੰਘ ਦੀ ਅਗਵਾਈ’ਚ ਪੁਲਿਸ ਫੜਨ ਗਈ ਤਾਂ ਲੋੜੀਂਦਾ ਲੜਕਾ ਪਿੰਡ ਦੀ ਦੁਕਾਨ’ਚ ਜਾ ਵੜਿਆ ਤਾਂ ਪੁਲਿਸ ਵੀ ਮਗਰ ਚਲੀ ਗਈ ਤਾਂ ਉੱਥੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਪੁਲਿਸ ਅਤੇ ਪਰਿਵਾਰ ਦੀ ਆਪਸ’ਚ ਤਿੱਖਾ ਤਕਰਾਰ ਬਾਜੀ ਸ਼ੁਰੂ ਹੋ ਗਈ ਅਤੇ ਬਾਅਦ ਵਿਚ ਪÇੁਲਸ ਲੜਕੇ ਨੂੰ ਗਿ੍ਰਫਤਾਰ ਕਰ ਕੇ ਆਪਣੇ ਨਾਲ ਲੈ ਗਈ। ਪਰਿਵਾਰ ਨੇ ਪੁਲਿਸ ਉਪਰ ਨਜਾਇਜ ਪਰਚਾ ਦਰਜ ਕਰਨ ਅਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼
ਗਿ੍ਰਫਤਾਰ ਕੀਤੇ ਨੌਜਵਾਨ ਦੇ ਪਰਿਵਾਰ ਮੈਂਬਰ ਜਿੰਨਾਂ’ਚ ਲੜਕੇ ਦੀ ਮਾਂ ਕੰਵਲ ਭੈਣ ਮੀਨਾ ਅਤੇ ਚਾਚਾ ਭਗਤ ਐਮਨੂਅਲ ਮਸੀਹ ਨੇ ਪੁਲਿਸ ਉਪਰ ਨਜਾਇਜ ਪਰਚਾ ਦਰਜ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਹੋ ਕਿਹਾ ਕਿ ਉਨਾਂ ਦੇ ਲੜਕੇ ਉਪਰ ਪੁਲਿਸ ਵੱਲੋਂ ਨਜਾਇਜ ਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਉਨਾਂ ਨੂੰ ਰਾਜੀਨਾਮੇ ਦਾ ਟਾਈਮ ਵੀ ਦਿੱਤਾ ਸੀ ਪਰ ਅੱਜ ਰਾਜੀਨਾਮੇ ਦੇ ਟਾਈਮ ਤੋਂ ਪਹਿਲਾਂ ਹੀ ਪੁਲਿਸ ਨੇ ਪਿੰਡ ਆ ਕੇ ਸਾਡੇ ਲੜਕੇ ਕੁਲਵਿੰਦਰ ਰੋਸ਼ੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਗਿ੍ਰਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ ਅਤੇ ਪਰਿਵਾਰ ਨੇ ਹੁਣ ਇੰਨਸਾਫ ਦੀ ਗੁਹਾਰ ਲਗਾਈ ਹੈ। ਉੱਥੇ ਹੀ ਐਸ ਐਚ ਓ ਕਿਰਨਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ
ਅਤੇ ਕਿਹਾ ਕਿ ਕੁਲਵਿੰਦਰ ਰੋਸ਼ੀ ਜੋ 2 ਵੱਖ ਵੱਖ ਮਾਮਲਿਆਂ’ਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਰੋਸ਼ੀ ਪਿੰਡ ਆਇਆ ਹੈ ਤਾਂ ਉਸ ਜੱਦ ਪੁਲਿਸ ਗਿ੍ਰਫਤਾਰ ਕਰਨ ਗਈ ਤਾਂ ਉਹ ਭੱਜ ਕੇ ਦੁਕਾਨ’ਚ ਜਾ ਲੁਕਿਆ ਅਤੇ ਜੱਦ ਪੁਲਿਸ ਉਸ ਨੂੰ ਫੜਨ ਲੱਗੀ ਤਾਂ ਪਰਿਵਾਰ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਬੜੀ ਜਦੋ ਜਹਿਦ ਕਰਨ ਤੋਂ ਬਾਅਦ ਅਤੇ ਸੂਝਬੁਝ ਨਾਲ ਉਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ ।