News

ਰਾਏਕੋਟ ਵਿਖੇ ਕਾਂਗਰਸ ਪਾਰਟੀ ਵੱਲੋਂ ‘ਜੁੜੇਗਾ ਬਲਾਕ-ਜਿੱਤੇਗੀ ਕਾਂਗਰਸ’ ਨਾਮਕ ਵਿਸ਼ਾਲ ਕਾਨਫਰੰਸ

ਰਾਏਕੋਟ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਐਮ ਪੀ ਡਾ. ਅਮਰ ਸਿੰਘ ਦੇ ਸਪੁੱਤਰ ਅਤੇ ਹਲਕਾ ਰਾਏਕੋਟ ਦੇ ਇੰਚਾਰਜ਼ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ‘ਜੁੜੇਗਾ ਬਲਾਕ-ਜਿੱਤੇਗੀ ਕਾਂਗਰਸ’ ਨਾਮਕ ਵਿਸ਼ਾਲ ਕਾਨਫਰੰਸ ਕਰਵਾਈ ਗਈ। ਜਿਸ ਵਿਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੇ ਕਿਹਾਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ ਤੇ ਉਸਨੇ ਇਕ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਹੋਈ ਹੈ,ਜਦਕਿ ਆਮ ਆਦਮੀ ਪਾਰਟੀ ਹੁਣ ਤੱਕ ਆਪਣੇ ਮੁੱਖ ਮੰਤਰੀ ਦਾ ਨਸ਼ਾ ਤਾਂ ਛੁਡਾ ਨਹੀਂ ਸਕੀ ਤੇ ਜਿਹੜੀ ਲੇਡੀ ਕਾਂਸਟੇਬਲ ਪੁਲਿਸ ਨੇ ਨਸ਼ੇ ਸਮੇਤ ਕਾਬੂ ਕੀਤੀ ਹੈ, ਉਸ ਮਾਮਲੇ ਦੀ ਜਾਂਚ NIA ਵੱਲੋਂ ਜਾਂਚ ਕਰਵਾਏ ਜਾਣ ਦੀ ਮੰਗ ਚੀਫ਼ ਜਸਟਿਸ ਤੋ ਕੀਤੀ।
ਇਸ ਮੌਕੇ ਰਾਜਾ ਵੜਿੰਗ ਨੇ ਜਿਥੇ ਪੂਰੇ ਪੰਜਾਬ ਵਿਚ ਕਾਂਗਰਸ ਇਕਜੁੱਟ ਹੋਣ ਦੀ ਗੱਲ ਕੀਤੀ,ਉਥੇ ਹੀ ਲੁਧਿਆਣਾ ਵੈਸਟ ਚੋਣ ਪੂਰੀ ਸ਼ਾਨ ਨਾਲ ਜਿੱਤਣ ਦਾ ਦਾਅਵਾ ਵੀ ਕੀਤਾ। ਸਾਂਸਦ ਅਮਰ ਸਿੰਘ ਤੇ ਉਨ੍ਹਾਂ ਦੇ ਸੁਪੱਤਰ ਕਾਮਿਲ ਅਮਰ ਸਿੰਘ ਨੇ ਵੀ ਕਿਹਾਕਿ ਰਾਏਕੋਟ ਹਲਕੇ ਵਿੱਚ ਅੱਜ ਤੋਂ ਹੀ 2027ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਤੇ ਹੁਣ ਤੋ ਵਰਕਰ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਗੇ ।

Comment here

Verified by MonsterInsights