Site icon SMZ NEWS

ਫਗਵਾੜਾ ਚ ਗਊਆਂ ਨੂੰ ਲੈ ਕੇ ਹੋਇਆ ਝਗੜਾ ਚੱਲੇ ਖੰਡੇ ਕਿਰਪਾਨਾ

ਫਗਵਾੜਾ ਸ਼ਹਿਰ ਦੇ ਪਰਬਨ ਸਟੇਟ ਦੇ ਕੋਲ ਪੈਂਦੀ ਸੀਆਰਪੀ ਕਲੋਨੀ ਦੇ ਫਲਾਈਟਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਨਾਲ ਉਦੋਂ ਜੰਮ ਕੇ ਹੰਗਾਮਾ ਹੋ ਗਿਆ। ਜੋ ਕਿ ਆਪਣੇ ਫਲੈਟਾਂ ਦੇ ਬਾਹਰ ਬੜੀ ਪਾਰਕ ਵਿੱਚ ਇੱਕ ਤੰਬੂ ਬਣਾਇਆ ਹੋਇਆ ਸੀ ਅਤੇ ਉਸ ਵਿੱਚ ਗਊਆਂ ਰੱਖੀਆਂ ਹੋਈਆਂ ਸੀ। ਅਤੇ ਨਾਲ ਦੇ ਆਂਢ ਗੁਆਂਡ ਤੋਂ ਪਰੇਸ਼ਾਨੀ ਹੋ ਰਹੀ ਸੀ ਤਾਂ ਉਹਨਾਂ ਨੇ ਆਪਣੇ ਮਹੱਲੇ ਦੇ ਕੌਂਸਲਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ ਆ ਕੇ ਉਸ ਤੰਬੂ ਨੂੰ ਢਾਹ ਦਿੱਤਾ ਗਿਆ। ਇਨੀ ਗੱਲ ਦੇ ਮਗਰੋਂ ਗੁਆਂਡ ਵਿੱਚ ਰਹਿੰਦੇ ਵਿਅਕਤੀਆਂ ਨੇ ਤਲਖੀ ਦਿਖਾਈ ਅਤੇ ਕਿਹਾ ਸੀ ਚੁਕਾ ਦਿੱਤਾ ਇੰਨੀ ਗੱਲ ਕਹਿਣ ਦੇ ਮਗਰੋਂ ਆਪਸ ਵਿੱਚ ਝਗੜਾ ਹੋ ਗਿਆ ਅਤੇ ਕਈਆਂ ਦੇ ਹੱਥ ਵਿੱਚ ਖੰਡੇ ਅਤੇ ਦਾਤ ਵੀ ਨਜ਼ਰ ਆਏ। ਅਤੇ ਜ਼ਖਮੀ ਹਾਲਤ ਵਿੱਚ ਮਹਿਲਾ ਨੇ ਦੱਸਿਆ ਕਿ ਇਹ ਸਾਰਾ ਕੰਮ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਕਹਿਣ ਤੇ ਹੀ ਸਾਰਾ ਕੁਝ ਹੋਇਆ ਹੈ। ਇਸ ਸਾਰੇ ਮਾਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੈ। ਅਤੇ ਇਸ ਦੌਰਾਨ ਪੀੜਿਤ ਮਹਿਲਾ ਨੇ ਆਪਣੇ ਮਹੱਲੇ ਦੇ ਕੌਂਸਲਰ ਦੇ ਘਰ ਵਾਲੇ ਤੇ ਵੀ ਇਲਜ਼ਾਮ ਲਗਾਏ ਹਨ। ਕਿ ਸਾਰਾ ਕੁਛ ਲੜਾਈ ਦਾ ਕਾਰਨ ਇਸ ਕੌਂਸਲਰ ਦੇ ਕਹਿਣ ਤੇ ਹੀ ਹੋ ਰਿਹਾ ਹੈ। ਅਤੇ ਔਰਤ ਨੇ ਦੱਸਿਆ ਕਿ ਮੇਰੇ ਨਾਲ ਇੰਨੀ ਵੱਧ ਸਲੂਕੀ ਨਾਲ ਕੁੱਟਮਾਰ ਹੋਈ ਕਿ ਮੇਰੇ ਕੱਪੜੇ ਤੱਕ ਵੀ ਪਾੜ ਦਿੱਤੇ ਗਏ ਅਤੇ ਮੇਰੀ ਇੱਜਤ ਨੂੰ ਵੀ ਹੱਥ ਪਾਇਆ ਹੈ।

Exit mobile version