ਮਾਮਲਾ ਹਲਕਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪ੍ਰਾਈਵੇਟ ਮੈਰੀਗੋਲਡ ਸਕੁਲ ਅਲੀਵਾਲ ਦਾ ਜਿੱਥੇ ਦਸਵੀਂ’ਚ ਪੱੜਦੇ ਬੱਚੇ ਦਵਿੰਦਰਜੀਤ ਸਿੰਘ ਅਤੇ ਉਸ ਦੇ ਪਿਤਾ ਭੁਪਿੰਦਰ ਸਿੰਘ ਵਾਸੀ ਜੈਂਤੀਪੁਰ ਵੱਲੋਂ ਸਕੂਲ ਦੇ ਪਿ੍ਰੰਸੀਪਲ ਹਰਿੰਦਰਪਾਲ ਸਿੰਘ ਸੰਧੂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿ੍ਰੰਸੀਪਲ ਹਰਿੰਦਰਪਾਲ ਸਿੰਘ ਵੱਲੋਂ ਉਨਾਂ ਦੇ ਸਕੂਲ ਪੱੜਦੇ ਦਵਿੰਦਰਜੀਤ ਸਿੰਘ ਦੀ ਕੁੱਟਮਾਰ ਕੀਤੀ ਹੈ ਜਿਸ ਨਾਲ ਉਸ ਦੇ ਪਿੰਡੇ ਉਪਰ ਲਾਸ਼ਾ ਵੀ ਪਈਆਂ ਹਨ। ਸਕੂਲੀ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੁਲ ਦੀ ਬੱਸ ਦੇ ਡਰਾਇਵਰ ਨਾਲ ਬੋਲ ਬਲਾਰਾ ਹੋਇਆ ਸੀ ਅਤੇ ਉਸ ਤੋਂ ਬਾਅਦ ਮੇਰੇ ਬੇਟੇ ਦਵਿੰਦਰਜੀਤ ਸਿੰਘ ਨੂੰ ਫੋਨ ਤੇ ਸਕੂਲ ਸੱਦਿਆ ਗਿਆ ਜਿੱਥੇ ਸਕੁਲ ਦੇ ਪਿ੍ਰੰਸੀਪਲ ਅਤੇ ਬੱਸ ਡਰਾਇਵਰਾਂ ਨੇ ਮਿਲ ਕੇ ਮੇਰੇ ਬੱਚੇ ਦੀ ਕੁੱਟਮਾਰ ਕੀਤੀ ਜਿਸ ਉਸ ਨੂੰ ਸੱਟਾ ਲੱਗੀਆਂ ਹਨ ਅਤੇ ਉਸ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਭੁਪਿੰਦਰ ਸਿੰਘ ਨੇ ਉਸ ਦੇ ਬੇਟੇ ਨਾਲ ਪਿ੍ਰੰਸੀਪਲ ਵੱਲੋਂ ਕੀਤੀ ਕੁੱਟਮਾਰ ਲਈ ਇੰਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਸਕੂਲ ਦੇ ਪਿ੍ਰੰਸੀਪਲ ਹਰਿੰਦਰਪਾਲ ਸਿੰਘ ਸੰਧੂ ਨੇ ਉਸ ਉਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨਾਂ ਦੇ ਸਕੂਲ ਪੜਦੇ ਦਵਿੰਦਰਜੀਤ ਸਿੰਘ ਸਮੇਤ 3 ਬੱਚਿਆਂ ਨੇ ਸਕੂਲ ਦੀ ਬੱਸ ਦਾ ਪਿੱਛਾ ਕਰ ਰਹੇ ਸਨ ਅਤੇ ਬੱਸ ਦੇ ਡਰਾਇਵਰ ਨਾਲ ਵੀ ਇੰਨਾਂ 3 ਬੱਚਿਆਂ ਵੱਲੋਂ ਝੱਗੜਾ ਕਰਨ ਦੀ ਕੋਸ਼ੀਸ਼ ਕੀਤੀ ਗਈ ਅਤੇ ਜੱਦ ਇੰਨਾਂ ਬੱਚਿਆਂ ਨੂੰ ਸਕੂਲ ਸੱਦ ਕੇ ਪੁਛਿਆ ਗਿਆ ਤਾਂ ਹਿੱਨਾਂ’ਚੋ 2 ਬੱਚਿਆਂ ਨੇ ਗੱਲਤੀ ਮੰਨ ਲਈ ਪਰ ਦਵਿੰਦਰਜੀਤ ਸਿੰਘ ਨੇ ਸੱਗੋਂ ਮੇਰੇ ਨਾਲ ਬਦਸਲੂਕੀ ਕੀਤੀ । ਪਿ੍ਰੰਸੀਪਲ ਨੇ ਅੱਗੇ ਦੱਸਿਆ ਕਿ ਦਵਿੰਦਰਜੀਤ ਸਿੰਘ ਅਤੇ ਉਸ ਦਾ ਪਿਤਾ ਜੋ ਸੱਟਾਂ ਦੀਆਂ ਗੱਲਾਂ ਕਰਦੇ ਹਨ ਉਹ ਸੱਟਾਂ ਸਕੂਲ ਤੋਂ ਬਾਹਰ ਬੱਚਿਆਂ ਦੇ ਆਪਸ’ਚ ਹੋਏ ਝੱਗੜੇ ਦੌਰਾਣ ਲੱਗੀਆਂ ਹਨ ਉਹਨਾਂ ਸੱਟਾਂ ਨਾਲ ਮੇਰਾ ਕੋਈ ਸਬੰਧ ਨਹੀ ਹੈ।