Site icon SMZ NEWS

ਗੋਦਾਮ ‘ਚ ਲੱਗੀ ਭਿਆਨਕ ਅੱਗ ਨੇ ਮਚਾਤਾ ਕਹਿਰ !

ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ ਤੇ ਸਥਿਤ ਇੱਕ ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਆਇਟਮਸ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਜਦੋਂ ਗੁਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ । ਕੁਝ ਲੋਕਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪਟਾਕੇ ਦੇ ਗੁਦਾਮ ਨੂੰ ਅੱਗ ਲੱਗੀ ਹੈ ਜਦਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫਟਣ ਨਾਲ ਪਟਾਕਿਆ ਵਰਗੀ ਆਵਾਜ਼ ਆਈ ਸੀ।
ਉੱਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਬੀਐਸਐਫ ਦੀ ਗੱਡੀ ਵੀ ਪਹੁੰਚ ਗਈ। ਅੱਗ ਐਨੀ ਭਿਆਨਕ ਸੀ ਕਿ ਬਟਾਲਾ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੰਗਾਉਣੀ ਪਈ ਅਤੇ ਲਗਾਤਾਰ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਰਿਹਾ। ਹਾਲਾਂਕਿ ਭਿੰਅੰਕਰ ਅੱਗ ਕਾਰਨ ਗੋਦਾਮ ਦੇ ਉੱਪਰਲੀ ਮੰਜ਼ਿਲ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਹੇਠਾਂ ਵਾਲੀ ਮੰਜ਼ਿਲ ਤੱਕ ਅੱਗ ਫੈਲਣ ਤੋਂ ਫਾਇਰ ਬਰਗੇਡ ਤੇ ਬੀਐਸਐਫ ਨੇ ਬਚਾ ਲਈ । ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਅਤੇ ਐਸਡੀਐਮ ਵੀ ਪਹੁੰਚੇ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਉੱਥੇ ਹੀ ਦੁਕਾਨਦਾਰ ਸਤਪਾਲ ਸ਼ਰਮਾ ਦੇ ਭਤੀਜੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹਨਾਂ ਨੂੰ ਖਬਰ ਮਿਲੀ ਕਿ ਗੁਦਾਮ ਵਿੱਚ ਭਿਅੰਕਰ ਅੱਗ ਲੱਗ ਗਈ ਹੈ। ਉਹ ਮੌਕੇ ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਕੁਝ ਦੇਰ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ । ਉੱਥੇ ਬੀਐਸਐਫ ਅਧਿਕਾਰੀ ਵੀ ਪਹੁੰਚ ਗਏ ਤੇ ਲਗਭਗ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੀਐਸਐਫ ਮੁਲਾਜ਼ਮਾਂ ਦੇ ਸਹਿਯੋਗ ਨਾਲ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ । ਫਿਲਹਾਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਨੁਕਸਾਨ ਲੱਖਾ ਵਿੱਚ ਹੈ।

Exit mobile version