ਮਾਛੀਵਾਡ਼ਾ ਸਾਹਿਬ ਬਲੀਬੇਗ ਬਸਤੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੀ ਨਾਲੀ ਰੋਕਣ ਨੂੰ ਲੈ ਕੇ ਸ਼ੁਰੂ ਹੋਇਆ ਝਗਡ਼ਾ ਗੁਆਂਢੀਆਂ ਵਿਚਕਾਰ ਖੂਨੀ ਰੂਪ ਧਾਰਨ ਕਰ ਗਿਆ ਜਿਸ ਵਿਚ ਇੱਕ ਔਰਤ ਅਨੀਤਾ ਕੁਮਾਰੀ ਦੀ ਉਂਗਲੀ ਵੱਢੀ ਗਈ ਅਤੇ ਪੁਲਸ ਨੇ ਇਸ ਮਾਮਲੇ ਵਿਚ 8 ਵਿਅਕਤੀ ਨਵਲੇਸ਼, ਮਿਤਲੇਸ਼, ਅਕਲੇਸ਼, ਕਰਨ, ਅਜੈ, ਸੁਨੀਤਾ ਦੇਵੀ, ਆਸ਼ਾ ਅਤੇ ਸੁਰੇਸ਼ ਚੌਧਰੀ ਦਾ ਜਵਾਈ (ਸਾਰੇ ਵਾਸੀ ਬਲੀਬੇਗ ਬਸਤੀ) ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਅਨੀਤਾ ਕੁਮਾਰੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਬਲੀਬੇਗ ਬਸਤੀ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੇ ਘਰ ਅੱਗੇ ਬਣੀ ਨਾਲੀ ਦਾ ਪਾਣੀ ਰੋਕਣ ਨੂੰ ਲੈ ਕੇ ਸਾਡੇ ਗੁਆਂਢੀ ਨਵਲੇਸ਼ ਤੇ ਉਨ੍ਹਾਂ ਦੇ ਪਰਿਵਾਰਕ ਔਰਤਾਂ ਨਾਲ ਝਗਡ਼ਾ ਹੋ ਗਿਆ। ਇਸ ਗਾਲੀ ਗਲੋਚ ਤੇ ਬਹਿਸ ਨੂੰ ਤਾਂ ਮੁਹੱਲਾ ਵਾਸੀਆਂ ਨੇ ਚੁੱਪ ਕਰਵਾ ਦਿੱਤਾ ਪਰ ਰਾਤ 10 ਵਜੇ ਸਾਰੇ ਵਿਅਕਤੀ ਜਿਸ ਵਿਚ ਅਜੈ ਅਤੇ ਸੁਰੇਸ਼ ਚੌਧਰੀ ਦਾ ਜਵਾਈ ਜਿਸ ਦਾ ਮੈਂ ਨਾਮ ਨਹੀਂ ਜਾਣਦੀ, ਸਾਡੀ ਕੁੱਲੀ ਦੇ ਆਲੇ ਦੁਆਲੇ ਸੋਟੀਆਂ ਮਾਰਨ ਲੱਗ ਪਏ। ਬਿਆਨਕਰਤਾ ਅਨੁਸਾਰ ਉਸਦਾ ਭਰਾ ਜੋਗੀ ਜਦੋਂ ਬਾਹਰ ਨਿਕਲਿਆ ਤਾਂ ਉਸਦੀ ਉਕਤ ਵਿਅਕਤੀਆਂ ਕੁੱਟਮਾਰ ਕਰਦੇ ਹੋਏ ਗਲੀ ਵਿਚ ਲੈ ਗਏ। ਅਨੀਤਾ ਕੁਮਾਰੀ ਅਨੁਸਾਰ ਜਦੋਂ ਉਹ ਆਪਣੇ ਭਰਾ ਨੂੰ ਛੁਡਾਉਣ ਗਈ ਤਾਂ ਉੱਥੇ ਮੌਜੂਦ ਸੁਨੀਤਾ ਦੇਵੀ ਤੇ ਆਸ਼ਾ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਦੀ ਮੁੱਠੀ ਭਰ ਕੇ ਸੁੱਟ ਦਿੱਤੀ ਜਿਸ ਤੋਂ ਉਹ ਬਡ਼ੀ ਮੁਸਕਿਲ ਨਾਲ ਬਚੀ। ਇਸ ਦੌਰਾਨ ਮਿਤਲੇਸ਼ ਚੌਧਰੀ ਨੇ ਉਸ ਦੀ ਪਿੱਠ ’ਤੇ ਤਿੱਖੀ ਚੀਜ਼ ਮਾਰੀ ਅਤੇ ਦੂਜਾ ਵਾਰ ਮੇਰੇ ਮੂੰਹ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਤੇ ਉਹ ਤਿੱਖੀ ਚੀਜ਼ ਕਿਰਚ ਸੀ। ਇਸ ਵਾਰ ਨੂੰ ਬਚਾਉਣ ਲਈ ਜਦੋਂ ਉਸਨੇ ਆਪਣਾ ਹੱਥ ਅੱਗੇ ਕੀਤਾ ਤਾਂ ਇਸ ਤਿੱਖੀ ਚੀਜ਼ ਕਿਰਚ ਨਾਲ ਉਸਦੀ ਇੱਕ ਉਂਗਲ ਕੱਟ ਕੇ ਜਮੀਨ ’ਤੇ ਗਿਰ ਗਈ ਜਦਕਿ 2 ਹੋਰ ਉਂਗਲਾਂ ਨੁਕਸਾਨੀਆਂ ਗਈਆਂ। ਇਸ ਝਗਡ਼ੇ ਤੋਂ ਬਾਅਦ ਸਾਰੇ ਹਮਲਾਵਾਰ ਉੱਥੋਂ ਫ਼ਰਾਰ ਹੋ ਗਏ ਅਤੇ ਮੇਰੀ ਗੁਆਂਢੀਆਂ ਨੇ ਜਖ਼ਮੀ ਹਾਲਤ ਵਿਚ ਮੈਨੂੰ ਹਸਪਤਾਲ ਦਾਖਲ ਕਰਵਾਇਆ। ਬਿਆਨਕਰਤਾ ਅਨੀਤਾ ਕੁਮਾਰੀ ਅਨੁਸਾਰ ਇਸ ਖੂਨੀ ਲਡ਼ਾਈ ਦੀ ਰੰਜਿਸ਼ ਇਹ ਹੈ ਕਿ ਸੁਰੇਸ਼ ਚੌਧਰੀ ਦੇ ਘਰ ਵੱਲ ਸਾਡੇ ਘਰ ਦੀ ਨਾਲੀ ਦਾ ਪਾਣੀ ਜਾਂਦਾ ਹੈ ਜਿਸ ਨੂੰ ਉਹ ਮਿੱਟੀ ਲਗਾ ਕੇ ਰੋਕਦੇ ਸਨ ਅਤੇ ਅਸੀਂ ਪਾਣੀ ਅੱਗੇ ਜਾਣ ਲਈ ਖੋਲ੍ਹ ਦਿੰਦੇ ਸਨ।
ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ’ਚੋਂ 5 ਵਿਅਕਤੀ ਨਵਲੇਸ਼, ਮਿਤਲੇਸ਼, ਸੁਨੀਤਾ, ਆਸ਼ਾ ਅਤੇ ਅਕਲੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Comment here