Site icon SMZ NEWS

ਸੱਸ ਸੁਹਰੇ ਤੋਂ ਦੁੱਖੀ ਹੋ ਕੇ ਮਹਿਲਾ ਨੇ ਚੁੱਕਿਆ ਖ਼ੌਫ਼ਨਾਕ ਕਦਮ !

ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਅਮੀਂਪੁਰ ਦੀ 32 ਵਰਿਆਂ ਦੀ ਵਿਆਹੁਤਾ ਕੋਮਲ ਨੇ ਆਪਣੀ ਸੱਸ ਅਤੇ ਸੋਹਰੇ ਤੋਂ ਦੁਖੀ ਹੋ ਕੇ ਜਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਸੰਦੀਪ ਅਤੇ ਭਰਾ ਲੱਭਾ ਅਨੁਸਾਰ ਮ੍ਰਿਤਕਾ ਕੋਮਲ ਦੀ ਸੱਸ ਮਨਜੀਤ ਅਤੇ ਸੋਹਰਾ ਕਰਮਾ ਸ਼ਾਹ ਮ੍ਰਿਤਕਾ ਦੇ ਚਰਿੱਤਰ ਤੇ ਲਾਂਛਣ ਲਗਾ ਕੇ ਉਸ ਨੂੰ ਘਰ ਵਾਲੇ ਨਾਲ ਪਰਿਵਾਰ ਤੋਂ ਵੱਖ ਹੋ ਕੇ ਰਹਿਣ ਲਈ ਮਜਬੂਰ ਕਰ ਰਹੇ ਸਨ ਅਤੇ ਇਸ ਕਾਰਨ ਕਈ ਵਾਰ ਨੂੰਹ ਸੱਸ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਮੁਹੱਲੇ ਦੇ ਕੌਂਸਲਰ ਰੋਬਿਨ ਰੰਧਾਵਾ ਅਨੁਸਾਰ ‌ ਕਈ ਵਾਰ ਉਹਨਾਂ ਵੱਲੋਂ ਵਿੱਚ ਪੈ ਕੇ ਸੱਸ ਨੂੰਹ ਦਾ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਫਿਰ ਵੀ ਕਲੇਸ਼ ਖਤਮ ਨਹੀਂ ਹੋ ਰਿਹਾ ਸੀ । ਜਿਸ ਤੋਂ ਦੁਖੀ ਹੋ ਕੇ ਕੋਮਲ ਨੇ ਬੀਤੇ ਦਿਨ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਉਸ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕਾ ਦੇ ਪਤੀ ਸੰਦੀਪ ਨੇ ਆਪਣੇ ਮਾਂ ਪਿਓ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਦ ਕਿ ਮ੍ਰਿਤਕਾ ਦਾ ਭਰਾ ਲੱਭਾ ਮਸੀਹ ਵੀ ਆਪਣੀ ਭੈਣ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਉਸ ਦੇ ਸੱਸ ਸਹੁਰੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕਾ ਦੀ ਸੱਸ ਮਨਜੀਤ ਅਤੇ ਸੋਹਰੇ ਕਰਮਾ ਸ਼ਾਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ ਹਨ।

Exit mobile version