ਪਿੰਡ ਮਾਨੂੰਪੁਰ ਵਿਖੇ ਇੱਕ ਕਿਸਾਨ ਦਾ ਟਰੈਕਟਰ ਦੋ ਨਿਹੰਗਾਂ ਵੱਲੋਂ ਚੋਰੀ ਕਰ ਲਿਆ ਗਿਆ। ਪੁਲੀਸ ਨੂੰ ਆਪਣੇ ਬਿਆਨ ਵਿਚ ਕਿਸਾਨ ਰੁਪਿੰਦਰ ਸਿੰਘ ਵਾਸੀ ਪਿੰਡ ਮਾਨੂੰਪੁਰ ਨੇ ਦੱਸਿਆ ਕਿ ਉਸ ਕੋਲ ਲਾਲ ਰੰਗ ਦਾ ਮਹਿੰਦਰਾ 475 ਟਰੈਕਟਰ ਰੱਖਿਆ ਹੋਇਆ ਹੈ। ਬੀਤੀ ਰਾਤ ਉਹ ਕਰੀਬ 9 ਵਜੇ ਆਪਣਾ ਟਰੈਕਟਰ ਖੇਤਾਂ ਵਿਚ ਬਣੀ ਮੋਟਰ ’ਤੇ ਖੜਾ ਕਰਕੇ ਘਰ ਨੂੰ ਰੋਟੀ ਖਾਣ ਲਈ ਚਲਾ ਗਿਆ। ਜਦੋਂ ਉਹ ਘਰੋਂ ਰੋਟੀ ਖਾਕੇ ਆਪਣੇ ਖੇਤ ਵੱਲ ਪਰਤ ਰਿਹਾ ਸੀ, ਤਾਂ ਰਾਹ ਵਿਚ ਉਸ ਨੇ ਵੇਖਿਆ ਕਿ, ਦੋ ਨਿਹੰਗ ਉਸ ਦਾ ਟਰੈਕਟਰ ਚੋਰੀ ਕਰਕੇ ਲਿਜਾ ਰਹੇ ਸਨ। ਉਸ ਨੇ ਇਨ੍ਹਾਂ ਦਾ ਕਾਫੀ ਦੂਰ ਤੱਕ ਪਿੱਛਾ ਵੀ ਕੀਤਾ, ਪ੍ਰੰਤੂ ਇਹ ਉਸ ਦੇ ਹੱਥ ਨਹੀਂ ਆਏ। ਸਮਰਾਲਾ ਪੁਲੀਸ ਨੇ ਇਤਲਾਹ ਮਿਲਣ ’ਤੇ ਕੇਸ ਦਰਜ਼ ਕਰਦੇ ਹੋਏ ਇਨ੍ਹਾਂ ਨਿਹੰਗਾਂ ਨੂੰ ਫੜਨ ਲਈ ਅੱਜ ਕਾਰਵਾਈ ਕੀਤੀ ਅਤੇ ਪਿੰਡ ਜਲਣਪੁਰ ਤੋਂ ਖੰਨਾ ਵੱਲ ਜਾਂਦੀ ਸੜਕ ’ਤੇ ਨਾਕਾਬੰਦੀ ਦੌਰਾਨ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਨਿਹੰਗ ਗੁਰਪ੍ਰੀਤ ਸਿੰਘ ਨੂਰਪੁਰ ਮੁਹੱਲਾ ਸਮਾਣਾ (ਪਟਿਆਲਾ) ਅਤੇ ਨਿਹੰਗ ਸਾਥੀ ਬਿਕਰਮ ਸਿੰਘ ਵਾਸੀ ਪਿੰਡ ਮਾਣੇਵਾਲ (ਮਾਛੀਵਾੜਾ) ਵਜੋਂ ਹੋਈ ਹੈ।
ਨਹਿੰਗ ਸਿੰਘ ਦੇ ਬਾਣੇ ‘ਚ ਕੀਤਾ ਟਰੈਕਟਰ ਚੋਰੀ, ਪੁਲਿਸ ਦੇ ਪੁੱਛਣ ਤੇ ਆਖਣ ਮੈਂ ਦੇਗਾ ਛਕਿਆ ਸੀ ਪਤਾ ਨਹੀਂ ਲੱਗਾ
