ਗੁਰਦਾਸਪੁਰ ਦੀ ਕਾਹਨੂੰਵਾਨ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂੰਹ ਸੱਸ ਐਕਟਿਵਾ ਤੇ ਰਾਹ ਜਾਂਦੇ ਹੋਏ ਨੂੰ ਨਹਿਰ ਦੇ ਕੰਢੇ ਕੁਝ ਅਣਪਛਾਤੇ ਲੁਟੇਰਿਆ ਵਲੋ ਉਹਨਾਂ ਨੂੰ ਰੋਕ ਕੇ ਦੋਵਾਂ ਨਾਲ ਲੁੱਟ ਕੀਤੀ ਅਤੇ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਂਦੇ ਹੋਏ ਜਦ ਨੂੰਹ ਅਮਨਪ੍ਰੀਤ ਕੌਰ ਕੋਲੋ ਮੁੰਦਰੀ ਦੀ ਲੁੱਟ ਕਰ ਰਹੇ ਸਨ ਤਾ ਅਚਾਨਕ ਅਮਨਪ੍ਰੀਤ ਨਹਿਰ ਜਾ ਡਿਗੀ ਅਤੇ ਨਹਿਰ ਚ ਡੁੱਬ ਗਈ ਉੱਥੇ ਹੀ ਇਸ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਵੀ ਦਿੱਤੀ ਗਈ ਹੈ ਉਧਰ ਮੌਕੇ ਤੇ ਪੁਹਚੇ ਗੁਰਦਾਸਪੁਰ ਪੁਲਿਸ ਡੀ ਐਸ ਪੀ ਮੋਹਨ ਸਿੰਘ ਨੇ ਦਸਿਆ ਕਿ ਓਹਨਾ ਵਲੋ ਗੋਤਾਖੋਰਾ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਐਕਟਿਵਾ ਤੇ ਜਾਂਦਿਆ ਨੂੰਹ ਸੱਸ ਨਾਲ ਵਾਪਰ ਗਈ ਵੱਡੀ ਵਾਰਦਾਤ , ਲੁਟੇਰਿਆ ਨੇ ਨਹਿਰ ਦੇ ਕੰਢੇ ਜਿੱਥੇ ਦੋਵਾ ਨੂੰ ਰੋਕ ਕੀਤੀ ਲੁੱਟ
