ਸਰਕਾਰ ਵੱਲੋਂ ਯੁੱਗ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੁੱਲ ਹੱਦ ਤੱਕ ਨਸ਼ਿਆਂ ਦੀ ਵਿਕਰੀ ਚ ਕਟੌਤੀ ਆਈ ਹੈ ਜਿਸ ਕਾਰਨ ਕੁੱਝ ਪੀੜਤ ਨੌਜਵਾਨ ਆਪਣਾਂ ਇਲਾਜ ਕਰਵਾ ਰਹੇ ਹਨ ਪਰ ਉਹਨਾਂ ਦਾ ਕੁੱਝ ਲੋਕਾਂ ਵਲੋਂ ਸ਼ੋਸ਼ਨ ਕੀਤਾ ਜਾਂਦਾ ਹੈ ਤੇ ਆਪੇ ਬਣੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਅਜਿਹਾ ਹੀ ਇਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬੰਦ ਕਰਵਾਇਆ ਗਿਆ ਅਤੇ ਸੀਲ ਕਰ ਦਿੱਤਾ ਹੈ। ਪ੍ਰਸ਼ਾਸਨ ਨੂੰ ਸਕਾਇਤ ਮਿਲ਼ੀ ਸੀ ਕਿ ਇਸ ਕੇਂਦਰ ਵਿੱਚ ਪੀੜਤ ਨੌਜਵਾਨਾਂ ਦੀ ਮਾਰਕੁਟਾਈ ਕਰਕੇ ਉਹਨਾਂ ਨੂੰ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਜਿਵੇਂ ਹੀ ਫਗਵਾੜਾ ਪ੍ਰਸ਼ਾਸਨ ਘਟਨਾ ਸਥਾਨ ਤੇ ਪਹੁੰਚਿਆ ਤਾਂ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਤੰਗ ਜਗਾਂ ਕੇਂਦਰ ਵਿੱਚ 18 ਦੇ ਕਰੀਬ ਨੌਜਵਾਨ ਬੰਦ ਸਨ ਜੋ ਨਸ਼ਿਆਂ ਤੋਂ ਪੀੜਤ ਸਨ ਸੰਪਰਕ ਕਰਨ ਤੇ ਡੀ ਐਸ ਪੀ ਭੂਸ਼ਨ ਸੇਖੜੀ ਨੇ ਦੱਸਿਆ ਕਿ ਇਹ ਕੇਂਦਰ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਸੀ ਜਿੱਥੇ ਬਹੁਤ ਖ਼ਾਮੀਆਂ ਪਾਈਆਂ ਗਈਆਂ ਹਨ ਜਿਸ ਦੀ ਜਾਂਚ ਤੋਂ ਬਾਅਦ ਸੰਚਾਲਕ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਸ਼ਿਆਂ ਤੋਂ ਪੀੜਤ ਨੌਜਵਾਨ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੀਆ ਜਾਣ |
ਫਗਵਾੜਾ ਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ

Related tags :
Comment here