ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਤਲਵਾੜੇ ਚ ਇੱਕ ਗੁੱਜਰ ਨੌਜਵਾਨ ਦੇ 18 ਸਾਲ ਦੇ ਨੌਜਵਾਨ ਵਲੋ ਬਿਆਸ ਦਰਿਆ ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਦੀ ਪਹਿਚਾਣ ਮੁਸ਼ਤਾਕ ਅਲੀ, ਪੁੱਤਰ ਮਹੁੰਮਦ ਰਫ਼ੀ ,ਵਾਸੀ ਪਿੰਡ ਤਲਵਾੜਾ ਵਜੋ ਹੋਈ ਹੈ ਉੱਥੇ ਹੀ ਉਕਤ ਨੌਜਵਾਨ ਦਾ ਆਰੋਪ ਹੈ ਕਿ ਉਹਨਾਂ ਦਾ ਕੁਝ ਦਿਨ ਪਹਿਲਾ ਪਿੰਡ ਦੇ ਹੀ ਰਹਿਣ ਵਾਲੇ ਲੋਕਾਂ ਨਾਲ ਝਗੜਾ ਹੋਇਆ ਸੀ ਅਤੇ ਉਦੋ ਵੀ ਦੂਸਰੀ ਧਿਰ ਵਲੋ ਓਹਨਾ ਦੇ ਘਰ ਚ ਦਾਖਿਲ ਹੋ ਹਮਲਾ ਕੀਤਾ ਗਿਆ ਸੀ ਜਿਸ ਮਾਮਲੇ ਚ ਉਹਨਾਂ ਅਤੇ ਦੂਸਰੀ ਧਿਰ ਵੀਵਾ ਵਲੋ ਮਾਮਲੇ ਦਰਜ ਸਨ ਅਤੇ ਅੱਜ ਉਸੇ ਮਾਮਲੇ ਚ ਪੁਲਿਸ ਅਤੇ ਉਕਤ। ਦੂਸਰੀ ਧਿਰ ਵਲੋ ਉਹਨਾਂ ਦੇ ਘਰ ਆਕੇ ਉਹਨਾਂ ਦੇ ਨੌਜਵਾਨ ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਕੋਸਿਸ਼ ਕੀਤੀ ਤਾ ਉਹਨਾਂ ਦੇ ਬੇਟੇ ਮੁਸ਼ਤਾਕ ਡਰਦਾ ਹੋਇਆ ਦਰਿਆ ਕੰਢੇ ਆ ਗਿਆ ਭਾਵੇ ਕਿ ਜੋ ਪੁਲਿਸ ਮੁਲਾਜਿਮ ਪਿੱਛੋ ਚੱਲੇ ਗਏ ਲੇਕਿਨ ਦੂਸਰੀ ਧਿਰ ਦੇ ਲੋਕ ਉਹਨਾਂ ਦੇ ਬੇਟੇ ਦਾ ਪਿੱਛਾ ਕਰਦੇ ਰਹੇ ਅਤੇ ਉਸ ਨੇ ਪੁਲਿਸ ਦੇ ਡਰ ਤੋ ਬਿਆਸ ਦਰਿਆ ਚ ਛਾਲ ਮਾਰ ਦਿੱਤੀ ਹੈ । ਉਧਰ ਪਰਿਵਾਰ ਦਾ ਤੋ ਰੋ ਬੁਰਾ ਹਾਲ ਹੈ ਅਤੇ ਇਸ ਮਾਮਲੇ ਦੀ ਸੂਚਨਾ ਮਿਲਦੇ ਨਗਰ ਕੌਂਸਿਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਨਵਦੀਪ ਸਿੰਘ ਪੰਨੂ ਮੌਕੇ ਤੇ ਪੁਹਚੇ ਅਤੇ ਉਹਨਾਂ ਪਰਿਵਾਰ ਨਾਲ ਗੱਲਬਾਤ ਕਰ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀਆ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋ ਬਾਅਦ ਮੌਕੇ ਤੇ ਪੁਹਚੇ ਹਰਗੋਬਿੰਦਪੁਰ ਦੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਨੇ ਪਰਿਵਾਰ ਨੂੰ ਕਾਰਵਾਈ ਅਤੇ ਨੌਜਵਾਨ ਦੀ ਦਰਿਆ ਚੋ ਭਾਲ ਲਈ ਪ੍ਰਸ਼ਾਸ਼ਨ ਵਲੋ ਅਸ਼ਵਸ਼ਾਂ ਦਿੱਤਾ ਅਤੇ ਗੋਤਾਖੋਰਾ ਨੂੰ ਬੁਲਾਇਆ ਗਿਆ ਹੈ ਅਤੇ ਭਾਲ ਕੀਤੀ ਜਾ ਰਹੀ ਹੈ ।
ਦੋ ਧਿਰਾ ਦੇ ਹੋਏ ਝਗੜੇ ਦੇ ਮਾਮਲੇ ਚ ਪੁਲਿਸ ਨੇ ਕੀਤੀ ਇਕ ਗੁੱਜਰ ਪਰਿਵਾਰ ਦੇ ਘਰ ਰੇਡ
