ਰਾਜ ਸਭਾ ਮੈਂਬਰ ਅਤੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਲੁਧਿਆਣਾ ‘ਚ ਮਾਊਂਟਡ ਰੋਡ ਸਵੀਪਰ ਮਸ਼ੀਨ ਦਾ ਉਦਘਾਟਨ ਕੀਤਾ ਗਿਆ
| ਸੰਜੀਵ ਅਰੋੜਾ ਨੇ ਕਿਹਾ ਕਿ ਇਹ ਜਿਹੜੀ ਸਫਾਈ ਦੀ ਮਸ਼ੀਨ ਹੈ ਕਾਰਪੋਰੇਸ਼ਨ ਵੱਲੋਂ ਲਾਈ ਗਈ ਅਤੇ ਇਹ ਮਸ਼ੀਨ ਹਰ ਰੋਜ਼ 18 ਤੋਂ 20 ਕਿਲੋਮੀਟਰ ਸਫਾਈ ਕਰਿਆ ਕਰੂਗੀ ਜਦੋਂ ਸੰਜੀਵ ਅਰੋੜਾ ਦੇ ਕੋਲੋ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਬਜਟ ਹਰ ਵਰਗ ਦੇ ਲਈ ਵਧੀਆ ਹੈ। ਅਤੇ ਹਰ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਬਜਟ ਪੇਸ਼ ਕੀਤਾ ਗਿਆ ਹੈ। ਜਦੋਂ ਸੰਜੀਵ ਅਰੋੜਾ ਕੋ ਕਿਸਾਨਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਇਨਵੈਸਟਮੈਂਟ ਤੇ ਬੜੀ ਰੋਕ ਲੱਗ ਰਹੀ ਸੀਗੀ ਅਤੇ ਲੋਕਾਂ ਨੂੰ ਇੰਝ ਲੱਗ ਰਿਹਾ ਸੀ ਕਿ ਕਿਸਾਨ ਸੜਕਾਂ ਤੇ ਬੈਠੇ ਨੇ ਤੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਮਾਹੌਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਕਾਰਨ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਆ ਰਹੀ ਸੀ ਜਿਸ ਦੇ ਕਾਰਨ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦੇ ਵਿੱਚ ਮੁਸ਼ਕਿਲ ਹੋ ਰਹੀ ਸੀ। ਅਤੇ ਜਦੋਂ ਉਹਨਾਂ ਨੂੰ ਉਹਨਾਂ ਦੇ ਚੋਣਾਂ ਦੇ ਸੰਬੰਧ ਦੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਮਿਲ ਰਿਹਾ ਹਾਂ ਅਤੇ ਮੈਨੂੰ ਵੀ ਬੜਾ ਉਤਸਾਹ ਹੈ ਅਤੇ ਲੋਕਾਂ ਨੂੰ ਵੀ ਬੜਾ ਚੰਗਾ ਲੱਗ ਰਿਹਾ ਅਤੇ ਜਦੋਂ ਉਹਨਾਂ ਨੂੰ ਭਾਰਤ ਭੂਸ਼ਣ ਆਸ਼ੂ ਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਨੂੰ ਬੈਸਟ ਆਫ ਲੱਕ ਕਿਹਾ |
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਮਾਊਂਟਡ ਰੋਡ ਸਵੀਪਰ ਮਸ਼ੀਨ ਦਾ ਕੀਤਾ ਉਦਘਾਟਨ !
