Site icon SMZ NEWS

ਹੈਲਥ ਵਿਭਾਗ ਦੀ ਫਾਸਟ ਫੂਡ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ

ਸ਼ਹਿਰ ਵਿੱਚ ਰੇਹੜੀਆਂ ਤੇ ਵਿਕਦੇ ਟਿੱਕੀ,ਬਰਗਰ,ਮੋਮੋਜ ਅਤੇ ਸਪਰਿੰਗ ਰੋਲ ਲੋਕ ਬੜੇ ਹੀ ਸੌਂਕ ਨਾਲ ਖਾਂਦੇ ਹਨ ਪਰ ਕਦੇ ਲੋਕਾਂ ਨੇ ਇਹਨਾਂ ਨੂੰ ਸ਼ਾਇਦ ਬਣਦੇ ਨਹੀ ਦੇਖਿਆ ਕਿ ਕਿਸ ਹਾਲਤ ਵਿੱਚ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਇਹ ਫਾਸਟ ਫੂਡ ਖਾਂਦੇ ਹਨ ਕੀ ਉਹ ਪੂਰੀ ਤਰ੍ਹਾਂ ਨਾਲ ਹਾਈਜੈਨਿਕ ਹੈ ਵੀ ਹੈ ਜਾ ਨਹੀ ਅੱਜ ਸਿਹਤ ਵਿਭਾਗ ਮਾਛੀਵਾੜਾ ਦੀ ਟੀਮ ਨੇ ਡਾਕਟਰ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਫਾਸਟ ਫੂਡ ਬਣਾਉਣ ਵਾਲਿਆਂ ਦੇ ਘਰਾਂ ਵਿੱਚ ਛਿਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਜੋ ਨਜ਼ਾਰਾ ਉਥੇ ਦੇਖਿਆਂ ਗਿਆ ਉਹ ਹੈਰਾਨ ਕਰ ਦੇਣ ਵਾਲਾ ਸੀ ਫਾਸਟ ਫੂਡ ਤਿਆਰ ਕਰਨ ਵਾਲੀ ਜਗ੍ਹਾ ਤੇ ਮਖੀਆਂ ਹੀ ਮਖੀਆਂ ਨਜ਼ਰ ਆ ਰਹੀਆਂ ਸਨ ਅਤੇ ਜ਼ਮੀਨ ਤੇ ਹੀ ਮੋਮੋਜ ਅਤੇ ਸਪਰਿੰਗ ਰੋਲ ਬਣਾਏ ਜਾ ਰਹੇ ਸੀ ਜਿਹੜੀ ਸੋਸ ਗਾਹਕਾਂ ਨੂੰ ਭਰੋਸੀ ਜਾਂਦੀ ਹੈ ਉਹ ਦੇਖਣ ਵਿੱਚ ਬਹੁਤ ਹੀ ਘਟੀਆਂ ਕਵਾਲਟੀ ਦੀ ਲੱਗ ਰਹੀ ਸੀ ਕਈ ਦਿਨਾਂ ਤੋਂ ਬਣੇ ਮੋਮਜ ਫਰਿਜ਼ ਵਿੱਚ ਰਖੇ ਹੋਏ ਸੀ ਸਿਹਤ ਵਿਭਾਗ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੁਆਰਾ ਅੱਜ ਫਾਸਟ ਫੂਡ ਬਣਾਉਣ ਵਾਲਿਆਂ ਤੇ ਅਜਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਫਾਸਟ ਫੂਡ ਵਾਲਾ ਫੂਡ ਸੇਫਟੀ ਵਿਭਾਗ ਵੱਲੋਂ ਜਾਰੀ ਮਾਪਦੰਡਾਂ ਦਾ ਪਾਲਣ ਨਹੀਂ ਕਰ ਰਿਹਾ ਸੀ ਮੌਕੇ ਦੀਆਂ ਤਸਵੀਰਾਂ ਬਹੁਤ ਹੀ ਹੈਰਾਨੀ ਯੋਗ ਸਨ ਉਹਨਾਂ ਦਸਿਆ ਕਿ ਮੋਮੋਜ ਅਤੇ ਸਪਰਿੰਗ ਰੋਲ ਜ਼ਮੀਨ ਤੇ ਬੈਠ ਕੇ ਬਣਾਏ ਜਾ ਰਹੇ ਸੀ ਜਿਥੇ ਮਖੀਆਂ ਹੀ ਮਖੀਆਂ ਨਜਰ ਆ ਰਹੀਆਂ ਸਨ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਇਹ ਸੀ ਕਿ ਜਿਹੜੇ ਹੱਥਾਂ ਨਾਲ ਇਹ ਫਾਸਟ ਫੂਡ ਤਿਆਰ ਕੀਤਾ ਜਾ ਰਿਹਾ ਸੀ ਉਹਨਾਂ ਵਿੱਚੋ ਇਕ ਵਿਅਕਤੀ ਦੇ ਜ਼ਖ਼ਮ ਵੀ ਸਨ।ਇਸ ਤੋਂ ਇਲਾਵਾ ਫਰਿਜ ਵਿੱਚ ਕਈ ਦਿਨਾਂ ਦੇ ਤਿਆਰ ਕੀਤੇ ਮੋਮੋਜ ਅਤੇ ਸਪਰਿੰਗ ਰੋਲ ਪਏ ਸਨ। ਉਹਨਾਂ ਦਸਿਆ ਕਿ ਮੌਕੇ ਤੇ ਨਗਰ ਕੌਂਸਲ ਦੀ ਟੀਮ ਵੀ ਬੁਲਾਈ ਗਈ ਜਿਨ੍ਹਾਂ ਨੇ ਇਸ ਸਾਰੇ ਸਮਾਨ ਨੂੰ ਨਸ਼ਟ ਕੀਤਾ ਅਤੇ ਮੌਕੇ ਤੇ ਚਲਾਨ ਵੀ ਕੱਟਿਆ ਉਨਾਂ ਨੇ ਦਸਿਆ ਕਿ ਇਹ ਜੋ ਫਾਸਟ ਫੂਡ ਤਿਆਰ ਹੋ ਰਿਹਾ ਸੀ ਬੜੇ ਹੀ ਗੰਦੇ ਢੰਗ ਨਾਲ ਬਣਾਇਆ ਜਾ ਰਿਹਾ ਸੀ ਨਾਲ ਹੀ ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਤਰੀਕੇ ਨਾਲ ਤਿਆਰ ਕੀਤਾ ਗਿਆ ਫਾਸਟ ਫੂਡ ਨਾ ਖਾਣ ਕਿਉਂਕਿ ਇਹ ਸਿੱਧੇ ਤੌਰ ਤੇ ਸਿਹਤ ਨਾਲ ਖਿਲਵਾੜ ਹੈ ਇਸ ਸਬੰਧ ਵਿੱਚ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਹੈਲਥ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜੋ ਗੰਦੇ ਤਰੀਕੇ ਨਾਲ ਤਿਆਰ ਹੋ ਰਿਹਾ ਫਾਸਟ ਫੂਡ ਲੋਕਾਂ ਨੂੰ ਖਿਲਾਇਆ ਜਾ ਰਿਹਾ ਹੈ ਬੜਾ ਹੀ ਮੰਦਭਾਗਾ ਹੈ ਉਨ੍ਹਾਂ ਨੇ ਇਹ ਫਾਸਟ ਫੂਡ ਤਿਆਰ ਕਰਨ ਵਾਲਿਆਂ ਨੂੰ ਅਪੀਲ ਅਤੇ ਚੇਤਾਵਨੀ ਦਿੱਤੀ ਕਿ ਉਹ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀਂ ਤਾਂ ਨਗਰ ਕੌਂਸਲ ਵਲੋਂ ਵੀ ਆਣ ਵਾਲੇ ਦਿਨਾਂ ਵਿੱਚ ਸਿਹਤ ਵਿਭਾਗ ਨਾਲ ਮਿਲਕੇ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਅਸੀ ਉਹਨਾਂ ਨੂੰ ਸਮਾਨ ਵੇਚਣ ਤੋਂ ਨਹੀਂ ਰੋਕਦੇ ਪਰ ਉਹ ਆਪਣੀ ਕੁਆਲਟੀ ਵਿਚ ਸੁਧਾਰ ਕਰਨ |

Exit mobile version