Site icon SMZ NEWS

ਨਸ਼ਾ ਤਸਕਰ ਦੇ ਘਰ ਉੱਪਰ ਪੀਲਾ ਪੰਜਾ ਚਲਾਉਣ ਲਈ ਪਹੁੰਚ ਗਈ ਸਮਰਾਲਾ ਪੁਲਿਸ ਅਤੇ ਨਗਰ ਕੌਂਸਲ ਸਮਰਾਲਾ ਦੀ ਟੀਮ

ਅੱਜ ਸਮਰਾਲਾ ਸ਼ਹਿਰ ਵਿੱਚ ਸਮਰਾਲਾ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਦੀ ਮੁਹਿਮ ਤਹਿਤ ਇੱਕ ਬਿਲਡਿੰਗ ਜੋ ਖੰਨਾ ਰੋਡ ਤੇ ਵਿਕਰਮ ਉਰਫ ਪਵਨ ਨਾਮਕ ਨਸ਼ਾ ਵੇਚਣ ਵਾਲੇ ਦੀ ਹੈ. ਜਿਸ ਉਪਰ 5 ਮੁਕਦਮੇ ਦਰਜ ਸਨ ,ਜਿਨਾਂ ਵਿੱਚ 4 ਮੁਕਦਮੇ NDPS ਅਤੇ 1 ਮੁਕਦਮਾ ਲੁੱਟ ਖੋਹ ਦਾ ਦਰਜ ਹੈ,ਉਕਤ ਨਸ਼ਾ ਤਸਕਰ ਦੀ ਇਮਾਰਤ ਤੇ ਪੀਲਾ ਪੰਜਾਂ ਚਲਾਉਣ ਲਈ ਅਜ ਦੁਪਹਿਰ ਕਰੀਬ 1 ਵਜੇ ਸਮਰਾਲਾ ਪੁਲਿਸ ਦੀ ਟੀਮ ਅਤੇ ਨਗਰ ਕੌਂਸਲ ਸਮਰਾਲਾ ਦੀ ਟੀਮ ਪਹੁੰਚੀ ਸੀ. ਪਰ ਉਕਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਅਤੇ ਨਗਰ ਕੌਂਸਲ ਦੀ ਟੀਮ ਅੱਗੇ ਹੱਥ ਜੋੜ ਮੁਾਫੀ ਮੰਗੀ ਗਈ ਅਤੇ ਕਿਹਾ ਗਿਆ ਕਿ ਅਸੀਂ ਆਪਣਾ ਘਰ ਦਾ ਗੁਜ਼ਾਰਾ ਬਹੁਤ ਔਖਾ ਕਰਦੇ ਹਾਂ ਜਿਸ ਕਾਰਨ ਸਮਰਾਲਾ ਪੁਲਿਸ ਤੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇਸ ਪਰਿਵਾਰ ਨੂੰ ਚੇਤਾਵਨੀ ਦੇ ਮਾਫੀ ਦਿੱਤੀ ਗਈ. ਸਮਰਾਲਾ ਪੁਲਿਸ ਦੇ ਡੀਐਸਪੀ ਨੇ ਕਿਹਾ ਕਿ ਉਕਤ ਨਸ਼ਾ ਤਸਕਰ ਦੇ ਘਰ ਦੇ ਹਾਲਾਤ ਤਰਸਯੋਗ ਹਨ ਅਤੇ ਉਹਨਾਂ ਦੀ ਔਰਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਇਸ ਲਈ ਚੇਤਾਵਨੀ ਤੇ ਮਾਫੀ ਦੇ ਦਿੱਤੀ ਗਈ |

Exit mobile version