ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋਂ ਕਲਾਂ ਦੇ ਇੱਕ ਘਰ ਵਿੱਚ ਲੱਗੀ ਬਿਜਲੀ ਦੀ ਕੁੰਡੀ ਨੂੰ ਹਟਾਉਣ ਗਏ ਪਾਵਰ ਕੌਮ ਕਟਾਣੀ ਕਲਾਂ ਦੇ ਕਰਮਚਾਰੀ ਨੂੰ ਘਰ ਦੇ ਵਿਅਕਤੀਆਂ ਅਤੇ ਔਰਤ ਵੱਲੋਂ ਗਾਲਾਂ ਕੱਢੀਆਂ ਗਈਆਂ ਤੇ ਬਾਅਦ ਵਿੱਚ ਪਾਵਰ ਕੌਮ ਕਟਾਣੀ ਕਲਾ ਦਫਤਰ ਵਿੱਚ ਜਾ ਕੇ ਉਕਤ ਕਰਮਚਾਰੀ ਨੂੰ ਕੁੱਟਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਸੰਬੰਧ ਵਿੱਚ ਉਕਤ ਕਰਮਚਾਰੀ ਤੇ ਹੋਈ ਕੁਟਮਾਰ ਦੇ ਵਿਰੋਧ ‘ਚ ਪਾਵਰਕੋਮ ਕਟਾਣੀ ਕਲਾਂ ਦੇ ਐਸਡੀਓ ਵੱਲੋਂ ਥਾਣਾ ਕਟਾਣੀ ਕਲਾ ਚੌਂਕੀ ਅਤੇ ਥਾਣਾ ਸਮਰਾਲਾ ਵਿੱਚ ਸ਼ਿਕਾਇਤ ਦਿੱਤੀ ਗਈ।
ਪਾਵਰ ਕੌਮ ਕਰਮਚਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੈਂ ਪਾਵਰ ਕੌਮ ਕਟਾਣੀ ਕਲਾਂ ‘ਚ ਸੀ ਐਚ ਬੀ ਬਤੌਰ ਕੰਮ ਕਰਦਾ ਹਾਂ ਅਤੇ ਸਾਡੀ ਡਿਊਟੀ ਲੱਗੀ ਹੋਈ ਸੀ ਕਿ ਜਿੰਨਾ ਘਰਾਂ ਦੇ ਬਿਜਲੀ ਦਾ ਬਿੱਲ ਬਕਾਇਆ ਹੈ ਉਹਨਾਂ ਤੋਂ ਬਿੱਲ ਬਕਾਇਆ ਲਿਆ ਜਾਵੇ । ਇਸ ਸੰਬੰਧ ਵਿੱਚ ਮੈਂ ਪਿੰਡ ਨੀਲੋ ਕਲਾਂ ਇੱਕ ਘਰ ਵਿੱਚ ਬਿੱਲ ਲੈਣ ਗਿਆ ਤਾਂ ਉਥੇ ਮੀਟਰ ਦਾ ਕਨੈਕਸ਼ਨ ਪਹਿਲਾ ਹੀ ਕੱਟਿਆ ਹੋਇਆ ਸੀ ਅਤੇ ਘਰ ਦੀ ਬਿਜਲੀ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਹੋਰ ਮੀਟਰ ਤੋਂ ਤਾਰ ਪਾ ਕੇ ਚਲਾਈ ਹੋਈ ਸੀ ਇਸ ਸੰਬੰਧ ਦੇ ਵਿੱਚ ਜਦੋਂ ਮੈਂ ਉਸ ਬਿਜਲੀ ਦੀ ਲੱਗੀ ਹੋਈ ਕੁੰਡੀ ਨੂੰ ਹਟਾਉਣ ਲੱਗਿਆ ਤਾਂ ਉਸ ਪਰਿਵਾਰ ਦੇ ਕੁਝ ਔਰਤਾਂ ਅਤੇ ਵਿਅਕਤੀਆਂ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਗਈ ।ਜਿਸ ਦੀ ਵੀਡੀਓ ਵੀ ਬਣੀ ਹੋਈ ਆ ਤੇ ਉਸ ਤੋਂ ਬਾਅਦ ਕਟਾਣੀ ਕਲਾ ਪਾਵਰ ਕੌਮ ਦਫਤਰ ਵਿੱਚ ਆ ਕੇ ਮੇਰੇ ਨਾਲ ਉਕਤ ਦੋਸ਼ੀ ਪਰਿਵਾਰ ਦੇ ਮੈਂਬਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਵੀ ਮੇਰੇ ਕੋਲ ਹੈ। ਮੈਂ ਇਸ ਸਬੰਧੀ ਆਪਣੇ ਵਿਭਾਗ ਅਤੇ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਹੈ ਕਿ ਜੇਕਰ ਅਸੀਂ ਆਪਣੇ ਕੰਮ ਲਈ ਜਾਵਾਂਗੇ ਤੇ ਸਾਨੂੰ ਗਾਲੀ ਗਲੋਚ ਕਰ ਲੋਕ ਕੁੱਟਮਾਰ ਕਰਨਗੇ ਤਾਂ ਅਸੀਂ ਕੰਮ ਕਿਵੇਂ ਕਰਾਂਗੇ।