News

ਸ਼ਰਾਬੀ ਵਿਅਕਤੀ ਦੀ ਪੁਲਿਸ ਵਾਲਿਆਂ ਨਾਲ ਬਹਿਸਬਾਜੀ ਦੀ ਵੀਡੀਓ ਹੋਈ ਵਾਇਰਲ

ਗੁਰਦਾਸਪੁਰ ਦੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨਾਲ ਇੱਕ ਸ਼ਰਾਬੀ ਆਦਮੀ ਦੀ ਬਹਿਸ ਬਾਜੀ ਕਰਦੀਆਂ ਦੀ ਵੀਡਿਓ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਹੀ ਹੈ। ਟਰੈਫਿਕ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਇਹ ਵੀਡੀਓ ਸ਼ਹੀਦ ਨਵਦੀਪ ਸਿੰਘ ਗੇਟ ਦੇ ਨੇੜੇ ਦੀ ਹੈ ਜਿੱਥੇ ਇੱਕ ਮੋਟਰਸਾਈਕਲ ਸਵਾਰ ਜੋ ਸ਼ਰਾਬ ਦੇ ਨਸ਼ੇ ਵਿੱਚ ਸੀ ਜਦੋਂ ਉਸਨੂੰ ਰੋਕਿਆ ਗਿਆ ਤਾਂ ਉਸਨੇ ਟਰੈਫਿਕ ਪੁਲਿਸ ਕਰਮਚਾਰੀਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਵੀ ਸਖਤੀ ਦਿਖਾਈ ਅਤੇ ਉਸਦਾ ਐਲਕੋਮੀਟਰ ਤੇ ਚੈੱਕ ਕਰਕੇ ਚਲਾਨ ਕੱਟ ਦਿੱਤਾ। ਵਿਅਕਤੀ ਦਾ ਨਾਮ ਸ਼ਾਮ ਸਿੰਘ ਦੱਸਿਆ ਜਾ ਰਿਹਾ ਹੈ।

Comment here

Verified by MonsterInsights