ਫਤਿਹਗੜ ਚੂੜੀਆਂ -ਡੇਰਾ ਰੋਡ ਪਿੰਡ ਦਾਦੂਯੋਦ ਸਾਹਮਣੇ ਝੰਜੀਆਂ ਖੁਰਦ ਮੌੜ ਉਪਰ ਹੋਏ ਸੜਕ ਹਾਦਸੇ’ਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਜੱਦ ਕਿ ਇੱਕ ਸਰਕਾਰੀ ਅਧਿਆਪਕ ਸਮੇਤ 2 ਵਿੱਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕ ਸੁਰਿੰਦਰਪਾਲ ਸਿੰਘ ਪੁੱਤਰ ਕਾਕਾ ਰਾਮ ਵਾਰਡ ਨੰਬਰ 1 ਫਤਿਹਗੜ ਚੂੜੀਆਂ ਹਰ ਰੋਜ ਦੀ ਤਰਾਂ ਫਤਿਹਗੜ ਚੂੜੀਆਂ ਤੋਂ ਪਿੰਡ ਡੋਗਰ ਨੂੰ ਡਿਊਟੀ ਤੇ ਜਾ ਰਿਹਾ ਸੀ ਅਤੇ ਜੱਦ ਉਹ ਦਾਦੂਯੋਦ ਨੇੜੇ ਪਹੁੰਚਿਆ ਤਾਂ ਉੱਥੇ ਕਾਰ ਅਤੇ ਅੱਗੋਂ 2 ਨੌਜਵਾਨ ਮੌਟਰਸਾਈਕਲ ਸਵਾਰ ਅੱਗੋਂ ਆ ਰਹੇ ਸਨ ਜਿਨਾਂ ਦੀ ਕਾਰ ਨਾਲ ਟੱਕਰ ਹੋ ਗਈ ਜਿਸ ਨਾਲ ਮਨਪ੍ਰੀਤ ਸਿੰਘ ਭਿੰਡਰ ਪੁੱਤਰ ਸਤਨਾਮ ਸਿੰਘ 22 ਵਾਸੀ ਪਿੰਡ ਘਾੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜੱਦ ਕਿ ਅਧਿਆਪਕ ਸੁਰਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਵੀਰੂ ਵਾਸੀ ਪਿੰਡ ਸਰਫਕੋਟ ਜਖਮੀ ਹੋ ਗਏ ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੰਨਾਂ ਚੋਂ ਮਾਸਟਰ ਸੁਰਿੰਦਰਪਾਲ ਸਿੰਘ ਨੂੰ ਅਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਹੈ। ਮਿ੍ਰਤਕ ਮਨਪ੍ਰੀਤ ਸਿੰਘ ਦੀ ਮਾਂ ਤੇ ਪਤਨੀ ਪ੍ਰਭਜੋਤ ਕੌਰ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਿ੍ਰਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦਾ 10 ਮਹੀਨੇ ਦਾ ਛੋਟਾ ਲੜਕਾ ਹੈ। ਪਤਨੀ ਰੋ ਰੋ ਕੇ ਬੇਹੋਸ਼ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਫਤਿਹਗੜ ਚੂੜੀਆਂ ਤੋਂ ਏ ਐਸ ਆਈ ਸੁਖਦੇਵ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜਾ ਲਿਆ ਗਿਆ । ਏ ਐਸ ਆਈ ਸੁਖਦੇਵ ਸਿੰਘ ਨੇ ਕਿਹਾ ਕਿ ਮਿ੍ਰਤਕ ਮਨਪ੍ਰੀਤ ਸਿੰਘ ਭਿੰਡਰ ਦੇ ਪਰਿਵਾਰਕ ਮੈਬਰਾਂ ਦੇ ਬਿਆਨਾ ਵੁਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਘਾੜਕੀਆਂ ਦੇ ਸਰਪੰਚ ਦਾ ਹਸਪਤਾਲ ਦੇ ਪ੍ਰਬੰਧਾਂ ਤੇ ਫੁੱਟਿਆ ਗੁੱਸਾ
ਇਸ ਮੋਕੇ ਪਿੰਡ ਘਾੜਕੀਆਂ ਦੇ ਸਰਪੰਚ ਗੁਰਵਿੰਦਰ ਸਿੰਘ ਬਾਜਵਾ ਨੇ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ਉਪਰ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਜੱਦ ਉਹ ਮਿ੍ਰਤਕ ਮਨਪ੍ਰੀਤ ਸਿੰਘ ਨੂੰ ਹਸਪਤਾਲ ਲੈ ਕੇ ਆਏ ਸਨ ਤਾਂ ਉਦੋਂ ਉਸ ਦੀ ਮੌਤ ਨਹੀਂ ਹੋ ਪਰ ਹਸਪਤਾਲ’ਚ ਡਾਕਟਰ ਮੌਜੂਦ ਨਹੀਂ ਸੀ ਉਨਾਂ ਕਿਹਾ ਕਿ ਹਸਪਤਾਲ’ਚ ਫੋਨ ਕੌਲ ਡਿਉਟੀਆਂ ਲੱਗਦੀਆਂ ਹਨ । ਉਨਾਂ ਰੋਸ ਜਾਹਿਰ ਕਰਦਿਆਂ ਕਿਹਾ ਕਿ ਅਗਰ ਹਸਪਤਾਲ’ਚ ਡਾਕਟਰ ਮੌਜੂਦ ਹੁੰਦਾ ਤਾਂ ਮਨਪ੍ਰੀਤ ਸਿੰਘ ਦੀ ਜਾਨ ਬੱਚ ਸਕਦੀ ਸੀ। ਉਨਾਂ ਮੰਗ ਕੀਤੀ ਕਿ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ’ਚ 24 ਘੰਟੇ ਐਮਰਜੈਂਸੀ ਡਾਕਟਰ ਦੀ ਡਿਊਟੀ ਹੋਵੇ ਅਤੇ ਔਨ ਕੌਲ ਡਿਊਟੀ ਖਤਮ ਕੀਤੀ ਜਾਵੇ।
Comment here