Site icon SMZ NEWS

ਲੈਫਟੀਨੈਂਟ ਬਣਨ ਵਾਲੇ ਨੌਜਵਾਨ ਮਾਧਵ ਸ਼ਰਮਾ ਨੂੰ ਗੌਰਵ ਸਨਮਾਨ ਨਾਲ ਨਿਵਾਜਿਆ

ਕਹਿੰਦੇ ਹਨ ਖੰਭਾ ਨਾਲ ਨਹੀਂ ਹੌਸਲਿਆਂ ਨਾਲ ਉੜਾਨ ਹੁੰਦੀ ਹੈ। ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ 21 ਸਾਲ ਦੇ ਮਾਧਵ ਸ਼ਰਮਾ ਨੇ ਇਹ ਸਾਬਤ ਕਰ ਦਿਖਾਇਆ ਹੈ। ਮਾਧਵ ਬਚਪਨ ਤੋਂ ਹੀ ਭਾਰਤੀ ਫੌਜ ਵਿੱਚ ਅਫਸਰ ਦੇ ਤੌਰ ਤੇ ਭਰਤੀ ਹੋਣ ਦੇ ਜਨੂਨ ਅਤੇ ਹੌਂਸਲੇ ਦੇ ਚਲਦੇ ਅੱਜ ਸੀ ਡੀ ਐਸ ਕਲੀਅਰ ਕਰਕੇ ਲੈਫਟੀਨੈਂਟ ਬਣ ਗਿਆ ਹੈ ਅਤੇ ਨੌਜਵਾਨ ਪੀੜੀ ਲਈ ਇੱਕ ਆਈਕਨ ਬਣ ਕੇ ਉਭਰਿਆ ਹੈ। ਮਾਧਵ ਸ਼ਰਮਾ ਦੀ ਇਸ ਪ੍ਰਾਪਤੀ ਲਈ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਸ਼੍ਰੀਮਤੀ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾ ਨਗਰ ਵਿਖੇ ਪ੍ਰਿੰਸੀਪਲ ਡਾਕਟਰ ਸਰਲਾ ਦੀ ਰਹਿਨੁਮਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੈਫਟੀਨੈਂਟ ਮਾਧਵ ਸ਼ਰਮਾ ਨੂੰ ਗੌਰਵ ਸਨਮਾਨ ਨਾਲ ਨਿਵਾਜਿਆ ਗਿਆ । ਇਸ ਮੌਕੇ ਮਾਧਵ ਨੇ ਕਾਲਜ ਦੀਆਂ ਵਿਦਿਆਰਥਨਾਂ ਨਾਲ ਕਾਮਯਾਬ ਹੋਣ ਦੇ ਗੁਰ ਸਾਂਝੇ ਕੀਤੇ ਅਤੇ ਨਾਲ ਹੀ ਉਹਨਾਂ ਨੂੰ ਇੱਕ ਟੀਚਾ ਮਿਥਨ ਅਤੇ ਪੂਰੇ ਜੋਸ਼ ਜਨੂਨ ਅਤੇ ਮਿਹਨਤ ਨਾਲ ਉਸ ਵਧਣ ਲਈ ਪ੍ਰੇਰਿਆ।

Exit mobile version