Site icon SMZ NEWS

ਸਰਕਾਰੀ ਹਸਪਤਾਲ ਜਿੱਥੇ 11 ਸਾਲ ਬਾਅਦ ਗੂੰਜੀ ਕਿਲਕਾਰੀ, ਜਲਦੀ 30 ਬੈਡਾਂ ਦੇ ਇਸ ਹਸਪਤਾਲ ਨੂੰ 100 ਬੈਂਡ ਤੱਕ ਲਿਜਾਉਣ ਦੀ ਕਰਾਂਗਾ ਕੋਸ਼ਿਸ਼ – ਰਮਨ ਬਹਿਲ

ਗੁਰਦਾਸਪੁਰ ਦੇ ਅਰਬਨ ਕਮਿਉਨੀਟੀ ਹੈਲਥ ਸੈਂਟਰ (ਯੂਸੀਐਚਸੀ) ਵਿੱਚ 11 ਸਾਲਾਂ ਬਾਅਦ ਕਿਲਕਾਰੀ ਦੀ ਗੂੰਜ ਸੁਣਾਈ ਦਿੱਤੀ । ਦਰਅਸਲ 2014 ਤੋਂ ਇਹ ਹਸਪਤਾਲ ਬੰਦ ਪਿਆ ਸੀ ਕਿਉਂਕਿ ਨਵਾਂ ਸਿਵਲ ਹਸਪਤਾਲ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ ਬੱਬਰੀ ਵਿਖੇ ਬਣਾ ਦਿੱਤਾ ਗਿਆ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿਛਲੇ ਸਾਲ ਮੁੜ ਤੋਂ ਇੱਥੇ OPD ਦੀ ਸ਼ੁਰੂਆਤ ਕਰਵਾ ਦਿੱਤੀ ਸੀ ਉਸ ਤੋਂ ਬਾਅਦ ਇੱਥੇ 30 ਬੈਡ ਦੇ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ 32 ਕਰਮਚਾਰੀਆਂ ਅਤੇ ਡਾਕਟਰਾਂ ਦਾ ਸਟਾਫ ਵੀ ਨਿਯੁਕਤ ਕੀਤਾ ਗਿਆ ਤੇ ਹੁਣ ਇੱਥੇ 24 ਘੰਟੇ ਐਮਰਜਂਸੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਲੇਬਰ ਰੂਮ ਦੇ ਨਾਲ ਨਾਲ ਜੱਚਾ ਬੱਚਾ ਵਾਰਡ ਵੀ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਕੱਲ ਹੀ ਇੱਥੇ ‌ ਇੱਕ ਗਰਭਵਤੀ ਔਰਤ ਨੂੰ ਦਾਖਲ ਕੀਤਾ ਗਿਆ ਤੇ ਅੱਜ ਇੱਥੇ 11 ਸਾਲ ਬਾਅਦ ਪਹਿਲੀ ਕਿਲਕਾਰੀ ਗੁੰਜਨ ਨਾਲ ਖੁਸ਼ੀਆਂ ਭਰਿਆ ਮਾਹੌਲ ਬਣ ਗਿਆ ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦਾ ਕਹਿਣਾ ਹੈ ਕਿ ਅਗਲੇ ਪੜਾਅ ਵਿੱਚ ਇਥੇ ਸਰਜਰੀ ਅਤੇ ਹੱਡੀਆਂ ਦੇ ਡਾਕਟਰ ਲਿਆਉਣਗੇ ਅਤੇ ਉਨਾਂ ਦੀ ਇੱਛਾ ਹੈ ਕਿ ਮੁੜ ਤੋਂ ਇੱਥੇ 100 ਬੈਡ ਦਾ ਹਸਪਤਾਲ ਬਣਾ ਦਿੱਤਾ ਜਾਵੇ ਤਾਂ ਕਿ ‌ ਸ਼ਹਿਰ ਨਿਵਾਸੀਆਂ ਨੂੰ ਸਿਹਤ ਸਹੂਲਤਾ ਹਾਸਲ ਕਰਨ ਲਈ ਛੇ ਕਿਲੋਮੀਟਰ ਦੂਰ ਨਾ ਜਾਣਾ ਪਵੇ। ਉਹਨਾਂ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਪੁਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਧੰਨਵਾਦ ਵੀ ਕੀਤਾ।

Exit mobile version