News

ਸਰਕਾਰੀ ਸਕੂਲ ਵਿੱਚ ਪੈ ਗਏ ਚੋਰ, ਸਲੰਡਰ ਕੁੱਕਰ ਤੇ ਮਿਡ ਡੇ ਮੀਲ ਵੀ ਲੈ ਗਏ, ਤਾਲੇ ਤੋੜ ਕੇ ਚੰਗੀ ਤਰ੍ਹਾਂ ਫਰੋਲੀਆਂ ਅਲਮਾਰੀਆਂ

ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਦੀਨਾ ਨਗਰ ਦੇ ਅਧੀਨ ਆਉਂਦੇ ‌ਪਿੰਡ ਮੋਦੋਵਾਲ ਵਿਖੇ ਚੋਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਦੇ ਤਾਲੇ ਤੋੜ ਕੇ ਚੋਰਾ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਸ ਸਬੰਧੀ ਸਕੂਲ ਦੇ ਮੁੱਖ ਟੀਚਰ ਸਤਿੰਦਰ ਕੌਰ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਛੁੱਟੀ ਉਪਰੰਤ ਸਕੂਲ ਬੰਦ ਕਰਕੇ ਗਏ ਜਦ ਸਵੇਰੇ ਆ ਕੇ ਵੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਪਈਆਂ ਸਕੂਲ ਦੀਆਂ ਸਾਰੀਆਂ ਅਲਮਾਰੀਆਂ ਦੇ ਤਾਲੇ ਵੀ ਤੋੜੇ ਹੋਏ ਸਨ। ਜਦੋਂ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਚੋਰਾਂ ਵੱਲੋਂ ਸਕੂਲ ਵਿੱਚੋਂ ਇੱਕ ਸਿਲੰਡਰ, ਇੱਕ ਕੂਕਰ, ਇਕ ਸੀਪੀਯੂ ਸਮੇਤ ਬੱਚਿਆਂ ਦੇ ਮਿਡ ਡੇ ਮੀਲ ਦੇ ਚੌਲ, ਵਾਈਫਾਈ ਮੋਡਮ ਅਤੇ ਹੋਰ ਛੋਟਾ ਮੋਟਾ ਸਮਾਨ ਚੋਰੀ ਕਰ ਲਿਆ ਗਿਆ ਹੈ। ਇਸ ਸਬੰਧੀ ਦੀਨਾਨਗਰ ਥਾਣੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਉਧਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਚੋਰੀ ਦੀਆਂ ਘਟਨਾ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਗਸਤ ਤੇਜ਼ ਕੀਤੀ ਜਾਵੇ ਤਾਂ ਕਿ ਨਿਤ ਦਿਨ ਚੋਰੀ ਦੀਆਂ ਘਟਨਾ ਰੋਕ ਸੱਕਣ।

Comment here

Verified by MonsterInsights