ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਪਿਛਲੇ ਛੇ ਦਿਨਾਂ ਤੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਅਪਲਾਈ ਕਰਨ ਵਾਲੇ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਦਫਤਰ ਦੀ ਕਰਮਚਾਰਨ ਕਈ ਦਿਨਾਂ ਤੋਂ ਬਿਨਾਂ ਦਫਤਰ ਨੂੰ ਇਤਲਾਹ ਕੀਤੇ ਦਫਤਰ ਵਿੱਚ ਨਹੀਂ ਆ ਰਹੀ । ਹੈਰਾਨੀ ਦੀ ਗੱਲ ਇਹ ਹੈ ਕਿ ਦਫਤਰ ਵੱਲੋਂ ਸਾਰਾ ਦਰੋਮਦਾਰ ਇੱਕ ਹੀ ਔਰਤ ਤੇ ਸੁੱਟ ਦਿੱਤਾ ਗਿਆ। ਉਸ ਦੇ ਨਾਂ ਤੇ ਹੀ ਜਨਮ ਮੌਤ ਸਰਟੀਫਿਕੇਟ ਬਣਾਉਣ ਵਾਲੀ ਸਾਈਟ ਦੀ ਆਈਡੀ ਬਣੀ ਹੈ ਅਤੇ ਉਸ ਦੇ ਮੋਬਾਈਲ ਤੇ ਹੀ ਓ ਟੀ ਪੀ ਆਉਂਦਾ ਹੈ।15 ਦਿਨ ਦੀ ਛੁੱਟੀ ਉਸ ਕਰਮਚਾਰਨ ਵੱਲੋਂ ਲਈ ਗਈ ਸੀ। ਇਨਾਂ 15 ਦਿਨਾਂ ਵਿੱਚ ਦਫਤਰ ਦਾ ਕਰਮਚਾਰੀ ਉਸਨੂੰ ਫੋਨ ਕਰਕੇ OTP ਲੈਂਦਾ ਰਿਹਾ ਪਰ ਛੁੱਟੀ ਖਤਮ ਹੋਣ ਦੇ ਛੇ ਦਿਨ ਗੁਜਰ ਜਾਣ ਦੇ ਬਾਵਜੂਦ ਵੀ ਉਹ ਦਫਤਰ ਵਿੱਚ ਨਹੀਂ ਆਈ ਅਤੇ ਛੇ ਦਿਨਾਂ ਤੋਂ ਉਸ ਦਾ ਮੋਬਾਇਲ ਵੀ ਬੰਦ ਚੱਲ ਰਿਹਾ ਹੈ। ਹਸਪਤਾਲ ਵਿੱਚ ਰੋਜ਼ਾਨਾ ਔਸਤਨ 15 ਤੋਂ 25 ਲੋਕ ਮੌਤ ਅਤੇ ਜਨਮ ਦੇ ਸਰਟੀਫਿਕੇਟ ਲਈ ਅਪਲਾਈ ਕਰਦੇ ਹਨ ਪਰ ਪਿਛਲੇ ਛੇ ਦਿਨਾਂ ਤੋਂ ਕਈ ਲੋਕ ਲਗਾਤਾਰ ਚੱਕਰ ਮਾਰ ਰਹੇ ਹਨ ਅਤੇ ਨਿਰਾਸ਼ ਹੋ ਕੇ ਵਾਪਿਸ ਜਾ ਰਹੇ ਹਨ |
ਸਰਕਾਰੀ ਹਸਪਤਾਲ ਵਿੱਚ ਛੁੱਟੀ ਤੇ ਚੱਲ ਰਹੇ ਕਰਮਚਾਰੀ, ਪਿਛਲੇ 6 ਦਿਨਾਂ ਤੋਂ ਨਹੀਂ ਬਣ ਰਹੇ ਜਨਮ ਮੌਤ ਸਰਟੀਫਿਕੇਟ, ਬਿਨਾਂ ਦਫਤਰ ਨੂੰ ਇਤਲਾਹ ਕੀਤੇ ਗਈ ਛੁੱਟੀ ਤੇ ਫੋਨ ਕਰ ਲਿਆ ਬੰਦ !
