Site icon SMZ NEWS

ਰਾਜਪੁਰਾ ਨਗਰ ਕੌਂਸਲ ਦੀ ਵੱਡੀ ਕਾਰਵਾਈ ਟੈਕਸ ਨਾ ਦੇਣ ਦੀ ਸੂਰਤ ਵਿੱਚ ਕੀਤੀਆਂ ਪੰਜ ਪ੍ਰਾਪਰਟੀਆਂ ਸੀਲ

ਮਾਰਚ ਮਹੀਨੇ ਦੇ ਆਉਂਦਿਆਂ ਹੀ ਰਿਕਵਰੀਆਂ ਦਾ ਸਿਲਸਿਲਾ ਵੱਧ ਜਾਂਦਾ ਹੈ ਇਸੀ ਦੇ ਤਹਿਤ ਹੀ ਨਗਰ ਕੌਂਸਲ ਰਾਜਪੁਰਾ ਵੱਲੋਂ ਪ੍ਰੋਪਰਟੀ ਟੈਕਸ ਨੂੰ ਲੈ ਕੇ ਰਿਕਵਰੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਰਾਜਪੁਰਾ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਨੇ ਦੱਸਿਆ ਕਿ ਅੱਜ ਪੰਜ ਪ੍ਰੋਪਰਟੀਆਂ ਸੀਲ ਕੀਤੀਆਂ ਗਈਆਂ ਹਨ
ਇਸ ਤੋਂ ਪਹਿਲਾਂ ਇਹਨਾਂ ਪ੍ਰੋਪਰਟੀਆਂ ਦੇ ਮਾਲਿਕ ਨੂੰ ਨੋਟਿਸ ਕੱਢੇ ਗਏ ਸੀ ਅਤੇ ਅੰਤ ਵਿੱਚ ਚੇਤਾਵਨੀ ਨੋਟਿਸ ਵੀ ਦਿੱਤੇ ਗਏ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਟੈਕਸ ਦੀ ਰਕਮ ਜਮਾ ਨਹੀਂ ਕਰਾਈ ਟੈਕਸ ਦੀ ਰਕਮ ਜਮਾ ਕਰਾਉਣ ਤੋਂ ਬਾਅਦ ਅੱਗੇ ਦੀ ਜੋ ਵੀ ਕਾਰਵਾਈ ਹੋਏਗੀ ਇਹਨਾਂ ਲਈ ਕਰ ਦਿੱਤੀ ਜਾਵੇਗੀ।
ਉਹਨਾਂ ਨੇ ਅੱਗੇ ਦੱਸਿਆ ਕਿ ਮਿਊਨਸੀਪਲ ਐਕਟ ਦੇ ਪ੍ਰਾਵਧਾਨ ਦੇ ਅਨੁਸਾਰ ਪ੍ਰਾਪਰਟੀ ਟੈਕਸ ਅਗਰ ਕੋਈ ਜਮਾ ਨਹੀਂ ਕਰਾਂਦਾ ਤਾਂ ਉਹਦੀ ਪ੍ਰੋਪਰਟੀ ਸੀਲ ਕਰਕੇ ਟੈਕਸ ਦਿ ਵਸੂਲੀ ਕੀਤੀ ਜਾ ਸਕਦੀ ਹੈ ਉਸੀ ਦੇ ਤਹਿਤ ਹੀ 5 ਪ੍ਰੋਪਰਟੀਜ ਉੱਤੇ ਇਹ ਕਾਰਵਾਈ ਕੀਤੀ ਗਈ ਹੈ।
ਇਹਨਾਂ ਪੰਜਾਂ ਦੀ ਬਕਾਇਆ ਰਕਮ ਲਗਭਗ 10 ਲੱਖ ਰੁਪਏ ਟੈਕਸ ਦੀ ਖੜੀ ਹੈ।
ਹੁਣ ਤੱਕ ਲਗਭਗ 350 ਤੋਂ ਵੱਧ ਨੋਟਿਸ ਕੱਢੇ ਜਾ ਚੁੱਕੇ ਹਨ। ਈਓ ਅਵਤਾਰ ਚੰਦ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਆਪਣਾ ਪ੍ਰੋਪਰਟੀ ਟੈਕਸ ਭਰਨ ਦੀ ਕਰਨ ਦੀ ਅਪੀਲ ਕੀਤੀ |

Exit mobile version