ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤਿੰਮੋਵਾਲ ਵਿੱਚ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਵਿਖੇ 13 ਸਾਲਾ ਲੜਕੇ ਦੀ ਹੋਈ ਮੌਤ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ ਤਾਂ ਅਚਨਚੇਤ ਪੈਰ ਤਿਲਕਣ ਕਾਰਨ ਦੀਵਾਨ ਹਾਲ ਦੀ ਛੱਤ ਤੋ ਹੇਠਾ ਡਿੱਗ ਗਿਆ ਤੇ ਸਿਰ ਵਿਚ ਸੱਟ ਲੱਗਣ ਕਾਰਨ ਸ੍ਰੀ ਗੂਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਗੁਰਸਾਹਿਬ ਸਿੰਘ ਪੁੱਤਰ ਸੁਖਸਾਗਰ ਸਿੰਘ ਜੋ ਕਿ ਪਰਿਵਾਰ ਦਾ ਇਕਲੋਤਾ ਪੁੱਤਰ ਸੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਜਿੱਥੇ ਕਿ ਨਿਰਾਸ਼ਾ ਵੀ ਪਾਈ ਜਾ ਰਹੀ ਹੈ ਕਿ ਗਰੀਬ ਪਰਿਵਾਰ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਪਾਈ ਜੇਕਰ ਗਰੀਬ ਪਰਿਵਾਰ ਦਾ ਆਯੂਸ਼ਮਾਨ ਕਾਰਡ ਹੁੰਦਾ ਤਾਂ ਕਿਸੇ ਚੰਗੇ ਹਸਪਤਾਲ ਵਿਚ ਉਸ ਦਾ ਇਲਾਜ ਹੁੰਦਾ ਤਾਂ ਹੋ ਸਕਦਾ ਸੀ ਕਿ ਉਸ ਦਾ ਕਿਤੇ ਨਾ ਕਿਤੇ ਬਚਾਅ ਹੋ ਜਾਂਦਾ |
ਗੁਰੂ ਘਰ ‘ਚ ਚੱਲ ਰਹੀ ਸੇਵਾ ਦੌਰਾਨ 13 ਸਾਲਾਂ ਮੁੰਡੇ ਦੀ ਗਈ ਜਾਨ, ਪੈਰ ਤਿਲਕਣ ਨਾਲ ਛੱਤ ਤੋਂ ਹੇਠਾਂ ਡਿੱਗਿਆ ਨੌਜਵਾਨ
