ਦੀਨਾਨਗਰ ਵਿਖੇ ਦੇਰ ਸ਼ਾਮ ਤੱਕ ਚਲੇ ਹਾਈ ਵੋਲਟੇਜ ਡਰਾਮੇ ਦਾ ਆਖਿਰਕਾਰ ਅੰਤ ਹੋ ਹੀ ਗਿਆ ਜਦੋਂ ਡੀਐਸਪੀ ਕਪਿਲ ਕੋਸ਼ਲ ਖੁਦ ਮੌਕੇ ਤੇ ਪਹੁੰਚੇ ਅਤੇ ਹੰਗਾਮਾ ਕਰਨ ਵਾਲੇ ਨੌਜਵਾਨ ਯੋਧਾ ਅਤੇ ਉਸ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ । ਦੱਸ ਦਈਏ ਕਿ ਦੋਹਾਂ ਵੱਲੋਂ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਆਪਣੇ ਘਰ , ਸਕੂਟਰੀ ਅਤੇ ਈ ਰਿਕਸ਼ਾ ਨੂੰ ਲਗਾ ਦਿੱਤੀ ਗਈ ਸੀ ਅਤੇ ਯੋਧਾ ਨਾਮਕ ਨੌਜਵਾਨ ਵੱਲੋਂ ਖੁਦ ਨੂੰ ਜ਼ਖਮੀ ਕਰਕੇ ਗੈਸ ਸਲੰਡਰ ਨੂੰ ਅੱਗ ਲਗਾ ਕੇ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਸੀ। ਡੀਐਸਪੀ ਕਪਿਲ ਕੌਸ਼ਲ ਅਨੁਸਾਰ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਨ ਆਈ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਸੀ ਅਤੇ ਆਪਣੇ ਘਰ ਦੀ ਛੱਤ ਤੇ ਚੜ ਕੇ ਪੱਥਰ ਬਰਸਾਏ ਗਏ ਸਨ ਜਿਸ ਵਿੱਚ ਚਾਰ ਪੁਲਿਸ ਅਧਿਕਾਰੀ ਜਖਮੀ ਹੋਏ ਸਨ ਅਤੇ ਇੱਕ ਪੁਲਿਸ ਅਧਿਕਾਰੀ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਸੀ।ਡੀਐਸਪੀ ਅਨੁਸਾਰ ਦੋਹੇ ਮੀਆਂ ਬੀਬੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਅਤੇ ਪਹਿਲਾ ਇਸ ਨੌਜਵਾਨ ਕੋਲੋਂ ਭਾਰੀ ਮਾਤਰਾ ਵਿੱਚ ਚਿੱਟਾ ਬਰਾਮਦਗੀ ਦੇ ਮਾਮਲੇ ਦਰਜ ਹੋ ਚੁੱਕੇ ਹਨ। ਹੁਣ ਵੀ ਦੋਹਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨਸ਼ੇ ਤਹਿਤ ਕਾਰਵਾਈ ਕਰਨ ਆਈ ਪੁਲਿਸ ਦੇ ਗਲ ਪੈ ਗਏ ਪਤੀ ਪਤਨੀ , ਦੇਖੋ ਕੋਠੇ ਤੇ ਚੜ ਕੇ ਕੀਤਾ ਡਰਾਮਾ,ਸਾਰਾ ਮੁਹੱਲਾ ਹੋ ਗਿਆ ਇਕੱਠਾ!
