ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਖੇ ਪਿੱਛਲੇ ਦਿਨੀ ਗਨ ਪੁਆਇੰਟ ਤੇ ਖੋਈ ਫੋਰਚੂਨਰ ਗੱਡੀ ਜਿਸ ਦਾ ਕੇਸ ਥਾਣਾ ਜੰਡਿਆਲਾ ਗੁਰੂ ਵਿੱਚ ਦਰਜ ਕੀਤਾ ਗਿਆ। ਗੱਡੀ ਮਾਲਿਕ ਅਰਮਾਨਦੀਪ ਸਿੰਘ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਉਸ ਵੱਲੋ ਥਾਣਾ ਜੰਡਿਆਲਾ ਗੁਰੂ ਵਿਖੇ ਇਹ ਖੋਹ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸਦੇ ਚਲਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਵਿੱਖੇ ਐਸਪੀ ਡੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਡੀ ਪੁਲਿਸ ਟੀਮ ਨੇ ਇਹ ਚੋਰੀ ਦੀ ਗੱਡੀ ਨੂੰ ਬੰਡਾਲੇ ਘੁੰਮਦੀ ਦੇਖਿਆ ਅਤੇ ਇਹਨੂੰ ਰਾਊਂਡ ਅਪ ਕੀਤਾ ਗਿਆ ਇਸ ਦੇ ਵਿੱਚ ਦੋ ਦੋਸ਼ੀਆਂ ਜੋਂ ਗੱਡੀ ਨੂੰ ਚਲਾ ਰਹੇ ਸਨ ਨੂੰ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆਂ ਨੇ ਦੱਸਿਆ ਕਿ ਗਨ ਪੁਆਇੰਟ ਤੇ ਜਿਸ ਪਿਸਤੋਲ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਉਹਨਾਂ ਨੇ ਲਾਗੇ ਪਿੰਡ ਬਾਲਿਆ ਮੰਜਪੁਰ ਵਿਖੇ ਲਕੋਈ ਹੈ ਜਿਸ ਤੇ ਪੁਲਿਸ ਪਾਰਟੀ ਦੋਸ਼ੀਆਂ ਨੂੰ ਨਾਲ ਲੈਕੇ ਕਰਕੇ ਰਿਕਵਰੀ ਕਰਨ ਕਰਨ ਉਥੇ ਪਹੁੰਚਦੀ ਹੈ ਤੇ ਇੱਕ ਦੋਸ਼ੀ ਪੁਲਿਸ ਨੂੰ ਧੱਕਾ ਦੇ ਕੇ ਉਥੇ ਲਕੋਈ 32 ਬੋਰ ਦੀ ਪਿਸਤੋਲ ਦੇ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ। ਜੁਵਾਬੀ ਫਾਇਰ ਵਿੱਚ ਪੁਲਿਸ ਨੇ ਜਦੋਂ ਫਾਇਰ ਕੀਤਾ ਤੇ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਦੂਸਰੇ ਆਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗਣ ਕਰਕੇ ਉਹਨੂੰ ਵੀ ਜਿਹੜੀ ਸੱਟ ਲੱਗ ਗਈ ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਅਤੇ ਉਨਾਂ ਕੋਲ ਲੁੱਟ ਖੋਹ ਕੀਤੀ ਜਿਹੜੀ ਗੱਡੀ ਅਤੇ ਇੱਕ ਬੱਤੀ ਬੋਰ ਦੀ ਪਿਸਟਲ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਛਾਣਬੀਨ ਕਰ ਰਹੀ ਹੈ ਕਿ ਅੱਗੇ ਇਹਨਾਂ ਤੇ ਵੀ ਕੋਈ ਮਾਮਲੇ ਦਰਜ ਹੈ ਕਿ ਨਹੀਂ ਇਹਨਾ ਦੇ ਹੋਰ ਵੀ ਲਿੰਕਾ ਦਾ ਪਤਾ ਲਗਾਇਆ ਜਾਵੇਗਾ |
ਗਨ ਪੁਆਇੰਟ ਤੇ ਖੋਈ ਸਕੋਰਪੀਓ ਗੱਡੀ ਜੰਡਿਆਲਾ ਪੁਲਿਸ ਨੇ ਕੀਤੀ ਬਰਾਮਦ

Related tags :
Comment here