News

ਹੋਲੇ ਮੁਹੱਲੇ ਤੇ ਆਨੰਦਪੁਰ ਸਾਹਿਬ ਵਿਖੇ ਜਾਣ ਵਾਲਿਆ ਸੰਗਤਾਂ ਨੂੰ ਲੈਕੇ ਸਾਬਕਾ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸੰਗਤਾਂ ਨੂੰ ਕੀਤੀ ਅਪੀਲ

ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਉਹਨਾਂ ਕਿਹਾ ਕਿ ਵੇਖਿਆ ਜਾਂਦਾ ਹੈ ਕਿ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਜਵਾਨ ਬੱਚੇ ਤਿੰਨ ਜਾਂ ਚਾਰ ਜਣੇ ਇੱਕ ਮੋਟਰਸਾਈਕਲ ਤੇ ਸਵਾਰ ਹੋਕੇ ਜਾਂਦੇ ਹਨ ਜਾਂ ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਸਪੀਕਰ ਲਗਾ ਕੇ ਗਾਣੇ ਲਗਾ ਕੇ ਜਾਂਦੇ ਹਨ ਉਹਨਾਂ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਉਹਨਾਂ ਕਿਹਾ ਕਿ ਸਾਨੂੰ ਬਿਲਕੁਲ ਸਾਫ ਸੁਥਰਾ ਮਾਹੌਲ ਅਤੇ ਸ਼ਾਂਤੀ ਦੇ ਨਾਲ ਗੁਰੂ ਘਰ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਹੋਲੇ ਮਹੱਲੇ ਦੇ ਤਿਹਾਰ ਤੇ ਬੜੀਆਂ ਸੰਗਤਾਂ ਜਿੱਥੇ ਸੇਵਾ ਕਰਦੀਆਂ ਹਨ ਕੋਈ ਲੰਗਰ ਦੀ ਸੇਵਾ ਕਰਦਾ ਹੈ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਕੋਈ ਟਰਾਂਸਪੋਰਟ ਦੀ ਕੋਈ ਮੈਡੀਕਲ ਦੀ ਸੇਵਾ ਕਰਦਾ ਹੈ ਉਹਨਾਂ ਕਿਹਾ ਕਿ ਸੰਗਤਾਂ ਬੜੇ ਸ਼ਰਧਾ ਤੇ ਚਾਅ ਦੇ ਨਾਲ ਨਤਮਸਤਕ ਹੋਣ ਦੇ ਲਈ ਵੱਡੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਈ ਵਾਰ ਵੇਖਿਆ ਗਿਆ ਹੈ ਕਿ ਮੋਟਰਸਾਈਕਲ ਤੇ ਸਵਾਲ ਜਿਹੜੇ ਨੌਜਵਾਨ ਹਨ ਉਹ ਆਪਣੇ ਮੋਟਰਸਾਈਕਲਾਂ ਦੇ ਸਲੈਂਸਰ ਉਤਾਰ ਕੇ ਉੱਚੀ ਆਵਾਜ਼ ਵਿੱਚ ਜਿਹੜਾ ਪਟਾਕੇ ਪਾਉਂਦੇ ਹਨ ਉਹਨਾਂ ਨੂੰ ਵੀ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਮਾਨ ਮਰਿਆਦਾ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਇਸ ਹੁੱਲੜਬਾਜੀ ਵਿੱਚ ਕਈ ਵਾਰ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾਵਾਂ ਦੀ ਜਾਨ ਵੀ ਚਲੀ ਜਾਂਦੀ ਜਿਸ ਦੇ ਚਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦੀ ਹੈ ਕਈ ਵਾਰ ਐਕਸੀਡੈਂਟ ਹੋਣ ਦਾ ਵੀ ਡਰ ਲੱਗਾ ਰਹਿੰਦਾ ਹੈ ਉੱਥੇ ਹੀ ਉਹਨਾਂ ਨੇ ਲੰਗਰ ਲਾਉਣ ਵਾਲੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਵਧੀਆ ਡਿਸਪੋਜਲ ਵਰਤਣੇ ਚਾਹੀਦੇ ਹਨ ਅਤੇ ਜਿਹੜਾ ਧਰਤੀ ਦੇ ਵਾਤਾਵਰਨ ਨੂੰ ਖਰਾਬ ਨਾ ਕਰੇ ਉੱਥੇ ਹੀ ਲੰਗਰ ਦੇ ਵਿੱਚ ਜਿਹੜੀਆਂਮਿਆਰੇ ਵਸਤੂਆਂ ਨੇ ਉਹੀ ਵਰਤੀਆਂ ਜਾਣ ਅਤੇ ਸਾਫ਼ ਸਫਾਈ ਦਾ ਖਾਸ ਕਰਕੇ ਸਫਾਈ ਕਰਾ ਲਈ ਧਿਆਨ ਰੱਖਿਆ ਜਾਵੇ ਸਾਡੀ ਸਭ ਦੀ ਉੱਥੇ ਸੇਵਾ ਕਰਨ ਵਾਲਿਆਂ ਦੀ ਲੰਗਰ ਛਕਣ ਵਾਲਿਆਂ ਦੀ ਜਿਹੜੀ ਸਿਹਤ ਤੰਦਰੁਸਤ ਰਹੇ ।

Comment here

Verified by MonsterInsights