ਗੁਰਦਾਸਪੁਰ ਸੀਆਈਏ ਸਟਾਫ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਦੋ ਨੌਜਵਾਨ ਰਿਤਿਕ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ ਗਿਆ ਹੈ ਜਿੰਨਾ ਦੇ ਕੋਲੋਂ 32 _32 ਬੋਰ ਦਾ ਇੱਕ-ਇੱਕ ਪਿਸਤੋਲ ਅਤੇ 3 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਹਨ ਪੁਲਿਸ ਮੁਤਾਬਿਕ ਆਰੋਪੀ ਰਿਤਿਕ ਦੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ ਅਤੇ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਵਾਰਦਾਤਾਂ ਵੀ ਕੀਤੀਆਂ ਗਈਆਂ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਤੋਂ ਭੱਜ ਰਿਹਾ ਸੀ ਅਤੇ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਗੁਰਪ੍ਰੀਤ ਵੀ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਕਈ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਦੋਹਾਂ ਤੇ ਪਹਿਲਾ ਹੀ ਕਈ ਮੁਕਦਮੇ ਦਰਜ ਹਨ ।ਜਿਹਨਾਂ ਦੇ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀ ਅਤੇ ਰਿਕਵਰੀ ਵੀ ਹੋਣ ਦੀ ਉਮੀਦ ਹੈ।
ਸੀਆਈਏ ਸਟਾਫ ਨੇ ਦੋ ਪਿਸਤੋਲਾਂ ਸਮੇਤ ਕਈ ਵਾਰਦਾਤਾਂ ਵਿੱਚ ਸ਼ਾਮਿਲ ਨੌਜਵਾਨਾਂ ਨੂੰ ਕੀਤਾ ਗਿਰਫਤਾਰ
