ਸਰਹੱਦੀ ਜਿਲ੍ਹੇ ਗੁਰਦਾਸਪੁਰ ਦੇ ਰਹਿਨ ਵਾਲ਼ੇ ਨੌਜਵਾਨ ਮਾਧਵ ਸ਼ਰਮਾ ਨੇ ਭਾਰਤੀ ਫ਼ੌਜ ਦੇ ਆਰਟਿਲਰੀ ਰੈਜੀਮੈਂਟ ਵਿੱਚ ਲੈਫਟੀਨੈਂਟ ਬਣ ਆਪਣੇ ਜਿਲੇ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਗੁਰਦਾਸਪੁਰ ਪਹੁੰਚਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਮਾਧਵ ਸ਼ਰਮਾ ਬਚਪਨ ਤੋਂ ਹੀ ਆਰਮੀ ਦੇ ਜਵਾਨਾਂ ਨੂੰ ਵਰਦੀ ਵਿੱਚ ਦੇਖ ਕੇ ਆਪਣੇ ਦੇਸ਼ ਦੇ ਮਾਣ ਕਰਦੇ ਸਨ ਅਤੇ ਉਨਾਂ ਨੇ ਉਦੋਂ ਤੋਂ ਹੀ ਸੁਪਨਾ ਸੰਝੋਇਆ ਸੀ ਕਿ ਉਹ ਇਕ ਦਿਨ ਆਰਮੀ ਦੇ ਅਫਸਰ ਬਣਨਗੇ ਅਤੇ ਉਨਾਂ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਆਰਮੀ ਅਫਸਰ ਬਣੇ ਉਹਨਾਂ ਦੇ ਪਿਤਾ ਹਤਿੰਦਰ ਸ਼ਰਮਾ ਇੱਕ ਅਖਬਾਰ ਵਿੱਚ ਪੱਤਰਕਾਰੀ ਕਰਦੇ ਸਨ ਅਤੇ ਉਹਨਾਂ ਦੀ ਮਾਤਾ ਸ੍ਰੀਮਤੀ ਗੋਪੀ ਰੰਜਨ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਹਨ |
ਲੈਫਟੀਨੈਂਟ ਮਾਧਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਉਦੋਂ ਉਹ ਟ੍ਰੇਨਿੰਗ ਤੇ ਸਨ ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਦਾ ਗਹਿਰਾ ਸਦਮਾ ਲੱਗਾ ਪਰ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਕਾਫੀ ਹੌਸਲਾ ਦਿੱਤਾ ਜਿਸ ਕਰਕੇ ਅੱਜ ਉਹ ਇਸ ਮੁਕਾਮ ਤੇ ਖੜੇ ਹਨ ਕਿਉਂਕਿ ਉਹਨਾਂ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਲੈਫਟੀਨੈਂਟ ਬਣੇ ਅੱਜ ਉਹਨਾਂ ਨੇ ਆਪਣੇ ਪਿਤਾ ਦਾ ਉਹ ਸੁਪਨਾ ਪੂਰਾ ਕਰ ਦਿੱਤਾ ਮਾਧਵ ਸ਼ਰਮਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਆਈਬੀ ਵਿੱਚ ਵੀ ਤਿੰਨ ਮਹੀਨੇ ਸੇਵਾ ਨਿਭਾ ਚੁੱਕਾ ਹੈ ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਨੌਜਵਾਨ ਪੀੜੀ ਨੂੰ ਖੁਦ ਅੱਗੇ ਆਉਣਾ ਪਵੇਗਾ। ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾ ਅਤੇ ਪੜ੍ਹਾਈ ਵੱਲ ਧਿਆਨ ਦੇਣ ਅਤੇ ਜੇਕਰ ਨਸ਼ਾ ਲਗਾਉਣਾ ਹੈ ਤਾਂ ਜਿੰਦਗੀ ਵਿੱਚ ਕਾਮਜਾਬ ਹੋਣ ਦਾ ਨਸ਼ਾ ਲਗਾਉਣ |