ਇੱਕ ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹਬੋਲਾ ਪੁੱਤਰ ਬਣਾਇਆ ਗਿਆ ਤੇ ਫਿਰ ਉਸ ਕੋਲੋਂ ਅਤੇ ਉਸਦੇ ਰਾਹੀਂ ਹੋਰ ਫਾਈਨੈਂਸਰਾਂ ਕੋਲੋਂ ਵੀ ਲੱਖਾਂ ਰੁਪਏ ਲੈ ਲਏ। ਜਦੋਂ ਫਾਈਨੈਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੇ ਪੁਲਸੀਆ ਘਰ ਵਾਲੇ ਦੀ ਧੌਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ। ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਨਾਲ ਮਾਰ ਕੁਟਾਈ ਕੀਤੀ ਗਈ। ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਤ ਦੇ ਪੁਲਸੀਆ ਘਰ ਵਾਲੇ ਵੱਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਗਲ ਲਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਤੜਪ ਤੜਪ ਕੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਜਤਿੰਦਰ ਵੱਲੋਂ ਇੱਕ ਕਾਗਜ ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਉਸ ਦੀ ਮੂੰਹ ਬੋਲੀ ਮਾਂ ਪਲਵਿੰਦਰ ਕੌਰ ਅਤੇ ਪਿਓ ਲਖਬੀਰ ਸਿੰਘ ਹੈ। ਪਰਿਵਾਰ ਦੀ ਸ਼ਿਕਾਇਤ ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 40 ਵਰਿਆਂ ਦਾ ਮ੍ਰਿਤਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ ਅਤੇ ਸ਼ਹਿਰ ਵਿੱਚ ਬੇਹਦ ਸ਼ਰੀਫ ਅਤੇ ਮਿਲਾਪੜੇ ਸੁਭਾਅ ਵਾਲੇ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਸੀ । ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਏਗਾ।
ਮੂੰਹ ਬੋਲੀ ਮਾਂ ਪੁੱਤ ਲਈ ਬਣੀ ਕਾਲ , ਪੁੱਤ ਨਾਲ ਮਾਰੀ ਲੱਖਾਂ ਦੀ ਠੱਗੀ
March 10, 20250

Related Articles
May 7, 20200
इमरान खान को भारत का इशारा खाली करो POK गिलगित-बाल्टिस्तान और मुजफ्फराबाद अब IMD के वेदर बुलेटिन में
हालही में पाकिस्तान की सुप्रीम कोर्ट ने ,गिलगित-बाल्टिस्तान में चुनाव करवाने की बात कही थी। जिसको लेकर भारत ने अपनी नाराज़गी ज़ाहिर की थी और कहा था की Pok भारत का अभिन्न अंग है। भारत ने
Read More
March 26, 20220
ਰੂਸ ਨੇ ਯੂਕਰੇਨ ‘ਤੇ ਜਿੱਤ ਲਈ ਤਰੀਕ ਕੀਤੀ ਤੈਅ! ਫੌਜੀਆਂ ਨੂੰ ਭੇਜਿਆ ਗੁਪਤ ਸੰਦੇਸ਼
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ਵਿੱਚ ਦੋਵਾਂ ਹੀ ਦੇਸ਼ਾਂ ਨੂੰ ਕਾਫੀ ਨੁਕਸਾਨ ਝਲਣਾ ਪੈ ਰਿਹਾ ਹੈ। ਇਸੇ ਵਿਚਾਲੇ ਫੌਜ ਨੇ ਕਈ ਵਾਰ ਰਾਜਧਾਨੀ ਕੀਵ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਯੂਕਰੇਨ ਦੇ ਫੌਜੀਆਂ ਨੇ ਉਨਹਾਂ ਨੂੰ ਅੱਗੇ ਵਧ
Read More
December 4, 20240
ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਸ੍ਰੀ ਅਕਾਲ
Read More
Comment here